15 ਵਾਂ ਮਹਾਨ ਅਲੌਕਿਕ ਕੀਰਤਨ ਦਰਬਾਰ 20 ਅਕਤੂਬਰ ਦਿਨ ਵੀਰਵਾਰ ਨੂੰ ਛੋਟੀ ਬਾਰਾਂਦਰੀ ਮੈਡੀਕਲ ਕਾਲਜ ( ਪਿਮਜ਼ ) ਦੀ ਖੁੱਲ੍ਹੀ ਗਰਾਉਂਡ ਵਿਚ ਹੋਵੇਗਾ…

ਗੁਰੂ ਰਾਮਦਾਸ ਸੇਵਕ ਜੱਥਾ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘15 ਵਾਂ ’ ਅਲੌਕਿਕ ਕੀਰਤਨ ਦਰਬਾਰ 20 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ ਪੰਜ ਵਜੇ ਤੋਂ ਗਿਆਰਾਂ ਵਜੇ ਤੱਕ ਛੋਟੀ ਬਾਰਾਂਦਰੀ ਪਿਮਸ ਮੈਡੀਕਲ ਕਾਲਜ ਦੇ ਖੁੱਲੇ ਪੰਡਾਲ ਵਿਚ ਗੜ੍ਹਾ ਰੋਡ , ਨੇੜੇ ਬਸ ਸਟੈਂਡ , ਜਲੰਧਰ ਵਿਖੇ ਹੋ ਰਹੇ ਹਨ । ਇਸ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬੰਧੀ ਅੱਜ ਇਕ ਵਿਸ਼ੇਸ਼ ਇਕੱਤਰਤਾ ਪੰਡਾਲ ਅਸਥਾਨ , ਪਿਮਜ਼ ਮੈਡੀਕਲ ਕਾਲਜ਼ ਦੀ ਖੁੱਲੀ ਗਰਾਊਂਡ , ਛੋਟੀ ਬਾਰਾਂਦਰੀ , ਪਾਰਟ -1 , ਜਲੰਧਰ ਵਿੱਚ ਕੀਤੀ ਗਈ । ਜਿਸ ਵਿੱਚ ਸ . ਗੁਰਚਰਨ ਸਿੰਘ ( ਸਰਪ੍ਰਸਤ ) , ਜੋਗਿੰਦਰ ਸਿੰਘ ( ਪੀ . ਜੇ . ਲੈਂਡ ਡਵੈਲਪੁਰ , ਸ.ਮੀਤ ਪ੍ਰਧਾਨ ) , ਗੁਰਮੁੱਖ ਸਿੰਘ ਜੀ ਚੱਕੀ ਵਾਲੇ ( ਮੀਤ ਪ੍ਰਧਾਨ ) , ਜਗਮੋਹਨ ਸਿੰਘ ਜੀ ( ਜਨਰਲ ਸਕੱਤਰ ) , ਗੁਰਦੀਪ ਸਿੰਘ ਬਾਵਾ ( ਖਜਾਨਚੀ ) , ਗਗਨਦੀਪ ਸਿੰਘ ਗੁੰਬਰ ‘ ਨੂਰ ’ , ਰਿਪੂਦਮਨ ਸਿੰਘ ਜੌਲੀ ( ਮੁੱਖ ਸਲਾਹਕਾਰ ) , ਪਰਮਿੰਦਰ ਸਿੰਘ ਜੌਲੀ , ਮਨਮੀਤ ਸਿੰਘ ਬੇਦੀ , ਜੇ.ਪੀ. ਐਸ . ਅਰੋੜਾ ਜੀ , ਮਹਿੰਦਰ ਸਿੰਘ ਬੇਦੀ , ਮਨਜੀਤ ਸਿੰਘ ਜੀ ਅਰੌੜਾ ਬੈਂਕ ਵਾਲੇ , ਵਜਿੰਦਰ ਸਿੰਘ ਜੀ ਬਿੰਦਰਾ , ਇੰਦਰਪਾਲ ਸਿੰਘ ਜੀ , ਸੁਖਵਿੰਦਰ ਪਾਲ ਸਿੰਘ ( ਡਾਈਮੰਡ ਭਾਈਜ਼ਾਦਾ ) , ਜਗਦੀਪ ਸਿੰਘ ਬੌਬੀ , ਰਛਪਾਲ ਸਿੰਘ ਪਾਲ , ਪਰਮਵੀਰ ਸਿੰਘ ( ਸਰਬ ਮਲਟੀਪਲੈਕਸ ) ਅਮਰਪ੍ਰੀਤ ਸਿੰਘ ਬੱਬੂ , ਸਤਵੰਤ ਸਿੰਘ ਜੀ ( ਲਵਲੀ ਸਟੂਡਿਓ ) ਅਤੇ ਹੋਰ ਸੇਵਾ ਕਰ ਰਹੀਆਂ ਸੁਸਾਇਟੀਆਂ ਗੁਰਮੁਖ ਸੇਵਕ ਦਲ ਦੇ ਮੁੱਖੀ ਸ . ਦਲਜੀਤ ਸਿੰਘ ਬੇਦੀ , ਰਾਮਗੜ੍ਹੀਆਂ ਸੇਵਕ ਦਲ ਦੇ ਮੁੱਖੀ ਸ . ਕੁਲਵਿੰਦਰ ਸਿੰਘ , ਜਲ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ , ਮਾਡਲ ਹਾਊਸ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਤੋਂ ਲਾਡੀ ਜੀ ਲੰਗਰ ਦੀ ਸੇਵਾ ਕਰਨ ਵਾਲੇ ਮੈਂਬਰ ਆਦਿ ਮੁੱਖ ਤੌਰ ਤੇ ਸ਼ਾਮਲ ਹੋਏ । ਸ . ਮਨਜੀਤ ਸਿੰਘ ਜੌਲੀ ਜੀ ( ਮੁੱਖ ਸੇਵਾਦਾਰ ) ਨੇ ਆਏ ਹੋਏ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਉਪਰੰਤ ਅਮ੍ਰਿੰਤਪਾਲ ਸਿੰਘ ਸਫਰੀ ( ਸਟੇਜ ਸਕੱਤਰ ) ਨੇ ਆਏ ਹੋਏ ਗੁਰੂ ਰਾਮਦਾਸ ਸੇਵਕ ਜੱਥੇ ਦੇ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਕੀਰਤਨ ਦਰਬਾਰ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ , ਪੰਥ ਪ੍ਰਸਿੱਧ ਰਾਗੀ ਜੱਥੇ , ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ , ਭਾਈ ਲਖਵਿੰਦਰ ਸਿੰਘ ਜੀ ( ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) , ਭਾਈ ਸਰਬਜੀਤ ਸਿੰਘ ਜੀ ( ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) , ਭਾਈ ਰਵਿੰਦਰ ਸਿੰਘ ਜੀ ( ਦਿੱਲੀ ਵਾਲੇ ) ਅਤੇ ਸ੍ਰੀ ਗੁਰੂ ਰਾਮਦਾਸ ਸੇਵਕ ਜੱਥੇ ਦੇ ਸਮੂਹ ਮੈਂਬਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਭਾਈ ਕੁਲਵਿੰਦਰ ਸਿੰਘ ਜੀ ਮੁਖ ਅਰਦਾਸੀਏ ਸ੍ਰੀ ਦਰਬਾਰ ਸਾਹਿਬ ਵੀ ਹਾਜ਼ਰੀ ਲਗਵਾਉਣਗੇ । ਕੀਰਤਨ ਦਰਬਾਰ ਵਿੱਚ ਵਿਸ਼ੇਸ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਚਖੰਡ ਸ੍ਰੀ ਦਰਬਾਰ ਸਾਹਿਬ ਪੁੱਜਣਗੇ । ਕੀਰਤਨ ਦਰਬਾਰ ਲਈ ਵਿਸ਼ਾਲ ਪੰਡਾਲ ਦੀ ਸਜਾਵਟਾਂ ਆਦਿ ਮੈਡੀਕਲ ਕਾਲਜ ਦੀ ਖੁੱਲ੍ਹੀ ਗਰਾਉਂਡ ਵਿੱਚ ਕੀਤੀਆਂ ਜਾ ਰਹੀਆਂ ਹਨ । ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਅਤੇ ਚਾਹ ਪਕੌੜੇ ਵਰਤਾਏ ਜਾਣਗੇ । ਸੰਗਤਾਂ ਦੇ ਵਾਹਨ ਖੜੇ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ।