ਜੀਟੀਯੂ ਨੇ ਮੁਲਾਜ਼ਮ /ਲੋਕ ਵਿਰੋਧੀ ਵਿਨਾਸ਼ਕਾਰੀ ਬਜਟ ਦੀ ਘੋਰ ਨਿੰਦਾ ਕੀਤੀ

ਐਸ ਏ ਐਸ਼ ਨਗਰ,2 ਫ਼ਰਵਰੀ 2022( Amrit pal Singh Safri)ਗੋਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਬਜਟ 2022-23 ਨੂੰ ਮੁਲਾਜ਼ਮ/ਕਿਰਤੀ -ਕਿਸਾਨ ਵਿਰੋਧੀ ਬਜਟ ਕਰਾਰ ਦਿੱਤਾ ਗਿਆ। ਸੂਬਾ ਪ੍ਰਧਾਨ ਹਰਜੀਤ ਬਸੋਤਾ ,ਐਨ ਡੀ ਤਿਵਾੜੀ,ਸੁਰਿੰਦਰ ਕੰਬੋਜ,ਨਵਪ੍ਰੀਤ ਬੱਲੀ,ਕੰਵਲਜੀਤ ਸੰਗੋਵਾਲ,ਸੋਮ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਇਸ ਬਜਟ ਵਿੱਚ ਮੁਲਾਜ਼ਮਾਂ ਵਾਸਤੇ ਕੁਝ ਨਹੀਂ ਹੈ।ਇਹ ਬਜਟ ਨੇ ਮੁਲਾਜ਼ਮਾਂ ਦੇ ਨਾਲ ਨਾਲ ਹੋਰ ਵਰਗਾ ਨੂੰ ਵੀ ਨਿਰਾਸ਼ ਹੀ ਕੀਤਾ ਹੈ।ਇਹ ਬਜਟ ਪਬਲਿਕ ਸੈਕਟਰ ਨੂੰ ਖਤਮ ਕਰਨ ਤੇ ਪ੍ਰਾਈਵੇਟ ਸੈਕਟਰ ਨੂੰ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਹੈ।ਕਰੋਨਾ ਮਹਾਂਮਾਰੀ ਦੌਰਾਨ ਬੇਤਹਾਸਾ ਮਹਿੰਗਾਈ ਵਿੱਚ ਵਾਧਾ ਹੋਇਆ ।ਜਿਸ ਕਾਰਣ ਮੁਲਾਜ਼ਮ ਤੇ ਮੱਧਵਰਗ ਨੂੰ ਆਸ ਸੀ ਕਿ ਟੈਕਸ ਦੀ ਸਲੇਬ ਵਿੱਚ ਵਾਧਾ ਕੀਤਾ ਜਾਵੇਗਾ।ਪਰ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲਾਂ ਵਾਂਗ ਮੁਲਾਜਮ ਵਰਗ ਨੂੰ ਨਿਰਾਸ ਹੀ ਕੀਤਾ ਗਿਆ।ਮਨਰੇਗਾ ‘ਤੇ ਫੰਡ ਪਿਛਲੇ ਸਾਲ 98000 ਕਰੋੜ ਰੁਪਏ ਤੋਂ ਘਟਾ ਕੇ 73000 ਕਰੋੜ ਰੁਪਏ ਕਰ ਦਿੱਤਾ ਗਿਆ ਹੈ; ਵਿਆਪਕ ਭੁੱਖਮਰੀ ਦੀ ਵਧਦੀ ਤੀਬਰਤਾ ਦੇ ਮੱਦੇਨਜ਼ਰ, ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਖੁਰਾਕ ਸਬਸਿਡੀ ਨੂੰ 30% ਘਟਾ ਦਿੱਤਾ ਗਿਆ ਹੈ; ਖਾਦ ਸਬਸਿਡੀ ਵਿੱਚ ਵੀ 25% ਅਤੇ ਪੈਟਰੋਲੀਅਮ ਸਬਸਿਡੀ ਵਿੱਚ 11% ਦੀ ਭਾਰੀ ਕਟੌਤੀ ਕੀਤੀ ਗਈ ਹੈ। ਇੱਥੋਂ ਤੱਕ ਕਿ ਮਿਡ-ਡੇ-ਮੀਲ ਸਕੀਮ, (ਹੁਣ ਪੀਐਮ-ਪੋਸ਼ਨ ਵਜੋਂ ਨਾਮ ਬਦਲਿਆ ਗਿਆ ਹੈ) ਲਈ ਅਲਾਟਮੈਂਟ ਵਿੱਚ 1267 ਕਰੋੜ ਰੁਪਏ ਦੀ ਭਾਰੀ ਕਟੌਤੀ ਕਰ ਦਿੱਤੀ ਗਈ ਹੈ।ਸਿੱਖਿਆ ਵਿੱਚ ਇਸ ਮਹਾਂਮਾਰੀ ਦੌਰਾਨ ਬੱਚਿਆਂ ਦੀ ਸਿੱਖਿਆ ਤੇ ਸਿਹਤ ਦਾ ਕਾਫ਼ੀ ਨੁਕਸਾਨ ਹੋਇਆ ਹੈ ਪਰ ਇਸ ਬਜਟ ਵਿੱਚ ਬੱਚਿਆਂ ਦੀ ਸਿੱਖਿਆ ਤੇ ਸਿਹਤ ਉੱਤੇ ਸਰਕਾਰ ਵੱਲੋਂ ਨਾ-ਮਾਤਰ ਸੰਭਾਵਨਾ ਹੀ ਉਜਾਗਰ ਕੀਤੀਆਂ ਗਈਆਂ ਹਨ।ਇਸ ਬਜਟ ਵਿੱਚ ਛੋਟੀ ਕਿਸਾਨੀ ਲਈ ਵੀ ਕੁਝ ਨਹੀਂ ਹੈ।ਲਾਕਡਾਊਨ ਵਿੱਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਪਰ ਇਸ ਬਜਟ ਵਿੱਚ ਉਹਨਾਂ ਦੇ ਰੁਜ਼ਗਾਰ ਲਈ ਵੀ ਸਰਕਾਰ ਵੱਲੋਂ ਕੋਈ ਪੇਸ਼ਕਸ਼ ਨਹੀਂ ਰੱਖੀ ਗਈ।ਸੋਲਰ ਸੈੱਲ ਤੇ ਸੋਲਰ ਮਡਿਊਲ ਸਸਤੇ ਕਰਨ ਦੀ ਵਜਾਏ ਮਹਿੰਗੇ ਕਰ ਦਿੱਤੇ,ਗੈਰ ਪਰੰਪਰਿਕ ਉਰਜਾ ਸਰੋਤ( ਸੋਲਰ ਉਰਜਾ ) ਮਹਿੰਗੇ ਹੋ ਜਾਣਗੇ,ਤੇਲ,ਪਟਰੋਲ ਡੀਜ਼ਲ,ਕੋਲਾ ਜੋ ਖਤਮ ਹੋਣ ਵਾਲੇ ਉਰਜਾ ਸਰੋਤ ਹਨ ,ੳੱਤੇ ਦਬਾਅ ਵਧੇਗਾ ਤੇ ਉਹ ਹੋਰ ਮਹਿੰਗੇ ਹੋਣਗੇ।ਇਹ ਬਹੁਤ ਹੀ ਮੰਦਭਾਗਾ ਫੈਸਲਾ ਹੈ।ਕੇਂਦਰ ਸਰਕਾਰ ਦੇ ਇਸ ਬਜਟ ਨੂੰ ਜੀਟੀਯੂ (ਵਿਗਿਆਨਿਕ )ਵੱਲੋਂ ਪੂਰੀ ਤਰਾਂ ਮੁਲਾਜ਼ਮ ਤੇ ਗਰੀਬ ਵਿਰੋਧੀ ਕਰਾਰ ਦੇ ਕੇ ਇਸਦੀ ਨਿੰਦਾ ਕੀਤੀ ਗਈ ਹੈ