featured

ਪੈਨਸ਼ਨਰਾਂ ਤੇ ਮੁਲਾਜ਼ਮਾਂ ਨੇ ਡਿਵੈਲਪਮੈਂਟ ਟੈਕਸ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਕੀਤਾ ਪਿੱਟ ਸਿਆਪ।

ਪੱਤਰ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਹੋਵਾਂਗਾ ॥

ਐਸ ਏ ਐਸ ਨਗਰ- 25/06/23( )ਅੱਜ ਪੰਜਾਬ ਤੇ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੇ ਸੱਦੇ ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੋਂ ਬਾਅਦ ਪੈਨਸ਼ਨਰਾਂ ਤੋਂ ਹਰ ਮਹੀਨੇ 200 ਰੁਪਏ ਦਾ ਵਿਕਾਸ ਟੈਕਸ ਕੱਟਣ ਵਾਲੇ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਤੋਂ 2018 ਤੋ ਹੀ ਇਹ ਜਜੀਆ ਟੈਕਸ ਕੱਟਿਆ ਜਾ ਰਿਹਾ ਸੀ ਤੇ ਉਹ ਵਾਪਸ ਕਰਾਉਣ ਲਈ ਮੁਲਾਜਮ ਲਗਾਤਾਰ ਸੰਘਰਸ਼ ਕਰ ਰਹੇ ਸਨ ਪਰ ਹੁਣ ਇਹ “ਖਾਸ਼ ਲੋਕਾਂ “ਦੀ ਸਰਕਾਰ ਨੇ ਪੈਨਸ਼ਨਰਾਂ ਤੇ ਵੀ ਇਹ ਜਜੀਆ ਥੋਪ ਕੇ ਆਪਣਾ ਕਾਰਪੋਰੇਟ ਪੱਖੀ ਅਕਸ ਦਿਖਾ ਦਿੱਤਾ ਹੈ।ਪੈਨਸ਼ਨਰ ਲਗਾਤਾਰ ਤਨਖ਼ਾਹ ਸੋਧ ਲਈ 2.59 ਦਾ ਫਾਰਮੂਲਾ ਲਾਗੂ ਕਰਵਾਉਣ, ਡੀ ਏ ਦਾ 119% ਬਕਾਇਆ ਅਤੇ ਦੋ ਕਿਸ਼ਤਾਂ ਉਡੀਕ ਰਹੇ ਸਨ। ਪੈਨਸ਼ਨਰਾਂ ਨਾਲ ਇਸ ਸਰਕਾਰ ਦੇ ਆਗੂਆਂ ਵੱਲੋਂ ਚੋਣਾਂ ਤੋਂ ਪਹਿਲਾਂ ਇਹ ਸਾਰੇ ਵਾਅਦੇ ਕੀਤੇ ਗਏ ਸਨ ਪਰ ਵਾਅਦੇ ਨਿਭਾਉਣ ਦੀ ਥਾਂ ਸਰਕਾਰ ਨੇ ਮਾਰੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਇਸ਼ਤਿਹਾਰਬਾਜ਼ੀ ਤੇ ਉਤਰ ਆਈ ਹੈ ਤੇ ਨਿੱਤ ਨਵੇਂ ਚਲਿਤਰ ਕਰਕੇ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰ ਰਹੀ ਹੈ। ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਆਪਣੀ ਪਾਰਟੀ ਦੇ ਆਗੂਆਂ ਨੂੰ ਪਾਰਟੀ ਤੋਂ ਵੱਖ ਨਾ ਕਰਕੇ ਉਲਟ ਪ੍ਰਭਾਵ ਦੇ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਦਮਗਜ਼ੇ ਮਾਰੇ ਗਏ ਸਨ ਕਿ ਕਿਸੇ ਨੂੰ ਵੀ ਆਪਣੀਆਂ ਮੰਗਾਂ ਲਈ ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਣਗੇ ਪਰ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਤੇ ਸਰਕਾਰ ਨਾਲ ਗੱਲ ਕਰਨ ਲਈ ਵੀ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ ਫਿਰ ਵੀ ਇਸ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕੋਈ ਮੰਗ ਨਹੀਂ ਮੰਨੀ ਤੇ ਮੰਗਾਂ ਮੰਨਣ ਦੀ ਥਾਂ ਉਲਟਾ ਡਿਵੈਲਪਮੈਂਟ ਟੈਕਸ ਕੱਟਣ ਲਈ ਪੱਤਰ ਜਾਰੀ ਕਰ ਦਿੱਤਾ ਹੈ। ਇਸ ਲਈ ਅੱਜ ਫ਼ਰੰਟ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ। ਜਿਸ ਸੰਦਰਭ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਦਫਤਰ ਸਾਹਮਣੇ ਮੁਲਾਜਮ ਪੈਨਸ਼ਨਰਜ਼ ਦੇ ਸੂਬਾ ਕਨਵੀਨਰ ਕਰਮ ਸਿੰਘ ਧਨੋਆ ,ਸੂਬਾ ਕਨਵੀਨਰ ਐਨ ਕੇ ਕਲਸੀ,ਐਨ ਡੀ ਤਿਵਾੜੀ,ਬਾਬੂ ਸਿੰਘ ਪਮੋਰ, ਬ੍ਰਿਜ ਮੋਹਨ ਸ਼ਰਮਾ ,ਜਰਨੈਲ ਸਿੰਘ ਸਿੱਧੂ ,ਹਰਨੇਕ ਮਾਵੀ ,ਗੁਰਪਿਆਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਮੁਰਦਾਬਾਦ ਕੀਤੀ। ਅੱਜ ਦੇ ਇਕੱਠ ਨੂੰ ਮਨਜੀਤ ਸਿੰਘ ਚੋਲਟਾ ,ਕੁਲਦੀਪ ਸਿੰਘ ਸਿੱਧੂ,ਕਰਤਾਰਪਾਲ ਸਿੰਘ ਅਮਰੀਕ ਸਿੰਘ ਸੇਠੀ ਵੱਲੋਂ ਸੰਬੋਧਨ ਕੀਤਾ ਗਿਆ।ਇਸ ਮੌਕੇ ਬੀ.ਆਰ ਰੰਗੜ ,ਸੁਰਿੰਦਰ ਵਰਮਾ,ਮਾਸਟਰ ਅਜੈਬ ਸਿੰਘ ,ਰਾਜਿੰਦਰ ਸਿੰਘ ਸੋਹਲ,ਹਰਕਿਸ਼ਨ ਧੁੰਨਕਿਆ ਪਰੇਮ ਚੰਦ ਸ਼ਰਮਾ,ਸੁਰੇਸ ਕਪੂਰ,ਚਰਨ ਸਿੰਘ ਕੰਗ ,ਗੁਰਮੀਤ ਸਿੰਘ ਖੋਖਰ, ਰਾਜਿੰਦਰ ਮੋਹਨ ਸਤਬੀਰ ਖੱਟੜਾ ,ਕੁਲਦੀਪ ਜਾਂਗਲਾ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਜ /ਮੁਲਾਜ਼ਮ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਐਨ ਡੀ ਤਿਵਾੜੀ

7973689591