ਆਈਈਡੀ ਧਮਾਕੇ ਵਿੱਚ ਸੀਆਰਪੀਐੱਫ ਦੇ 3 ਜਵਾਨ ਜ਼ਖ਼ਮੀ
ਰਾਂਚੀ ਚਾਈਬਾਸਾ-ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਆਈਈਡੀ ਧਮਾਕੇ ਵਿੱਚ ਘੱਟੋ-ਘੱਟ ਤਿੰਨ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਰਾਂਚੀ ਲਿਜਾਇਆ ਗਿਆ। ਕੋਲਹਾਨ ਦੇ ਡੀਆਈਜੀ ਮਨੋਜ ਰਤਨ ਚੋਥੇ ਨੇ ਦੱਸਿਆ ਕਿ ਇਹ ਘਟਨਾ ਮਨੋਹਰਪੁਰ ਪੁਲੀਸ ਸਟੇਸ਼ਨ ਦੀ ਸੀਮਾ ਦੇ ਅਧੀਨ ਸਾਰੰਦਾ ਦੇ ਜੰਗਲਾਂ ਵਿੱਚ ਬਲੀਵਾ ਵਿੱਚ ਵਾਪਰੀ ਜਦੋਂ ਸੀਆਰਪੀਐੱਫ 197 ਬਟਾਲੀਅਨ ਦੇ ਜਵਾਨ ਤਲਾਸ਼ੀ ਮੁਹਿੰਮ ਲਈ ਉੱਥੇ ਗਏ ਸਨ। ਉਸ ਨੇ ਅੱਗੇ ਦੱਸਿਆ ਕਿ ਸਰਚ ਅਭਿਆਨ ਦੌਰਾਨ ਇੱਕ ਆਈਈਡੀ ਵਿਸਫੋਟ ਹੋਇਆ ਅਤੇ ਜਿਸ ਦੌਰਾਨ ਤਿੰਨ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਰਾਂਚੀ ਲਿਜਾਇਆ ਗਿਆ ਹੈ।