ਅਫਸਰ ( ਬੀ.ਐਲ.ਓ ) ਬੂਥ ਲੈਵਲ ਨੂੰ ਮਿਲਦੇ ਸਲਾਨਾ ਮਾਣਭੱਤੇ ਵਿੱਚੋਂ ਇਨਕਮ ਟੈਕਸ ਕੱਟਣ ਦਾ ਪਸਸਫ ( ਵਿਗਿਆਨਿਕ ) ਵੱਲੋਂ ਵਿਰੋਧ ।
ਐਸ ਏ ਐਸ ਨਗਰ , ਮਾਰਚ (ਅਮ੍ਰਿਤਪਾਲ ਸਿੰਘ ਸਫਰੀ ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ( ਵਿਗਿਆਨਿਕ ) ਨੇ ਚੋਣ ਸੁਧਾਈ ਵਿੱਚ ਲੱਗੇ ਬੂਥ ਲੈਵਲ ਅਫਸਰ ( ਬੀ.ਐਲ.ਓ. ) ਨੂੰ ਸਲਾਨਾ ਦਿੱਤੇ ਜਾਣ ਵਾਲੇ ਨਿਮਾਣੇ ਜਿਹੇ ਮਾਣਭੱਤੇ ਵਿੱਚੋਂ ਵੀ ਇਨਕਮ ਟੈਕਸ ਕੱਟਣ ਦੀ ਨਿੰਦਾ ਕੀਤੀ ਹੈ । ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ , ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ , ਨਵਪ੍ਰੀਤ ਬੱਲੀ , ਮਨਜੀਤ ਸਿੰਘ ਲਹਿਰਾਂ ਨੇ ਕਿਹਾ ਕਿ ਪਹਿਲਾ ਤਾਂ ਇਹ ਚੋਣ ਡਿਊਟੀ ਲਾਉਣ ਦੀ ਕੋਈ ਠੋਸ ਨੀਤੀ ਨਹੀਂ ਹੈ । ਚਾਹੀਦਾ ਤਾਂ ਇਹ ਸੀ ਕਿ ਇਸ ਡਿਊਟੀ ਲਈ ਚੋਣ ਵਿਭਾਗ ਆਪਣੇ ਮੁਲਾਜ਼ਮ ਪੱਕੇ ਤੌਰ ‘ ਤੇ ਭਰਤੀ ਕਰੇ , ਜਿਸ ਨਾਲ ਬਹੁਤ ਸਾਰੇ ਬੇਰੁਜ਼ਗਾਰਾਂ ਨੂੰ ਕੰਮ ਮਿਲੇ , ਕਿਉਂਕਿ ਚੋਣ ਪ੍ਰਕਿਰਿਆ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ , ਪਰ ਚੋਣ ਵਿਭਾਗ ਵੋਟਾਂ ਬਣਾਉਣ / ਕਟਾਉਣ ਲਈ ਭਾਵ ਬੀ.ਐਲ.ਓ ਡਿਊਟੀ ਲਈ ਹੋਰ ਵਿਭਾਗਾਂ ਦੇ ਪੱਕੇ ਮੁਲਾਜ਼ਮਾਂ ਦੀ ਡਿਊਟੀ ਲਾਉਂਦਾ ਹੈ , ਜਿਹਨਾਂ ਲਈ ਆਪਣੇ ਵਿਭਾਗ ਦੇ ਕੰਮ ਕਰਨ ਦੇ ਨਾਲ – ਨਾਲ ਇਹ ਅੱਡ ਕੰਮ ਵੋਟ ਬਣਾਉਣ / ਕਟਾਉਣ ਸਮੇਤ ਬਹੁਤ ਸਾਰੇ ਵੋਟਾਂ ਨਾਲ ਸਬੰਧਿਤ ਕਾਰਜ ਵੀ ਕਰਨੇ ਪੈਂਦੇ ਹਨ ਜਿਸ ਵਿੱਚ ਤਕਰੀਬਨ ਹਰ ਸਾਲ ਵਿੱਚ 20-25 ਸ਼ਨੀਵਾਰ / ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨ ਵੀ ਇਸ ਚੋਣ ਕਾਰਜ ਲਈ ਚੋਣ ਕਮਿਸ਼ਨ ਵੱਲੋਂ ਲਵਾਏ ਜਾਂਦੇ ਹਨ ਜਦੋਂ ਕਿ ਆਪਣੀ ਛੁੱਟੀ ਵਾਲੇ ਦੂਜੇ ਸਰਕਾਰੀ ਕਾਰਜ ਕਰਨ ਲਈ ਉਕਤ ਮੁਲਾਜ਼ਮ ਨੂੰ ਜਾਂ ਤਾਂ ਉਸ ਅਲੱਗ ਕਾਰਜ ਕਰਨ ਬਦਲੇ ਕਮਾਈ ਛੁੱਟੀਆਂ ਜਾਂ ਫਿਰ ਅਲੱਗ ਪੈਮੇਟ ਮਿਲਣੀ ਚਾਹੀਦੀ ਹੈ । ਪਰ ਸਾਲ ਵਿੱਚ ਲਗਭਗ ਦੋ ਮਹੀਨੇ ਮੁਲਾਜ਼ਮ ਆਪਣੇ ਛੁੱਟੀ ਵਾਲੇ ਦਿਨ ਸਮੇਤ ਇਸ ਚੋਣ ਕਾਰਜ ਲਈ ਦਿੰਦੇ ਹਨ ਜਿਸ ਬਦਲੇ ਚੋਣ ਕਮਿਸ਼ਨ ਉਨ੍ਹਾਂ ਨੂੰ ਮਾਣਭੱਤੇ ਵਜੋਂ ਸਾਲ ਭਰ ਕੀਤੇ ਕਾਰਜ ਲਈ ਨਿਮਾਣੀ ਜਿਹੀ ਰਕਮ ਮਿਲਦੀ ਹੈ , ਜਿਸ ਵਿੱਚੋਂ ਇਸ ਵਾਰ ਇਨਕਮ ਟੈਕਸ ਕੱਟ ਲਿਆ ਗਿਆ ਹੈ।ਜਦੋਂ ਮਾਣਭੱਤੇ ਵਾਲੀ ਰਕਮ ਵਿੱਚੋਂ ਇਨਕਮ ਟੈਕਸ ਨਹੀਂ ਕੱਟਿਆ ਜਾ ਸਕਦਾ । ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਸਰਕਾਰੀ ਮੁਲਾਜ਼ਮਾਂ ਦੀ ਇਹ ਚੋਣ ਡਿਊਟੀ ਹਟਾਈ ਜਾਵੇ । ਜੇਕਰ ਕਿਸੇ ਸਰਕਾਰੀ ਮੁਲਾਜ਼ਮ ਤੋਂ ਇਹ ਚੋਣ ਡਿਊਟੀ ਛੁੱਟੀ ਵਾਲੇ ਦਿਨ ਕਰਵਾਈ ਜਾਂਦੀ ਹੈ ਤਾਂ ਉਸ ਨੂੰ ਉਸਦੀ ਬਣਦੀ ਤਨਖ਼ਾਹ ਦੇ ਬਰਾਬਰ ਰਕਮ ਅਦਾ ਕੀਤੀ ਜਾਵੇ । ਫਿਰ ਇਸ ਬੀ .ਐਲ.ਓ ਡਿਊਟੀ ਬਦਲੇ ਨਿਮਾਣਾ ਜਿਹਾ ਮਾਣਭੱਤਾ ਦੇਣ ਦੀ ਬਜਾਏ ਉਸਦੀ ਬਣਦੀ ਤਨਖ਼ਾਹ ਬਰਾਬਰ ਤਨਖ਼ਾਹ ਦਿੱਤੀ ਜਾਵੇ । ਹਰ ਸਾਲ ਵੋਟਰ ਦਿਵਸ ਮਨਾਉਣ ਲਈ ਚੋਣ ਕਮਿਸ਼ਨ ਵੱਲੋਂ 200 ਰੁਪਏ ਵੋਟਰ ਦਿਵਸ ਵਜੋਂ ਇਕ ਬੀ.ਐਲ.ਓ ਨੂੰ ਦਿੱਤੇ ਜਾਂਦੇ ਹਨ ਪਰ ਇਸ ਵਾਰ ਉਹ ਵੀ ਮੋਹਾਲੀ ਜਿਲੇ ਵਿੱਚੋਂ 50 % ਕੱਟ ਕੇ ਦਿੱਤੇ ਹਨ ।