ਪੰਜਾਬ ਦੇ ਲੋਕਾਂ ਨਾਲ਼ ਵੱਡੇ ਵਾਅਦੇ ਕਰਕੇ ਸੂਬੇ ਦੀ ਸੱਤਾ ਵਿੱਚ ਆਈ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਟਾਲਾ ਵੱਟਦੀ ਆ ਰਹੀ…
ਪੰਜਾਬ ਦੇ ਲੋਕਾਂ ਨਾਲ਼ ਵੱਡੇ ਵਾਅਦੇ ਕਰਕੇ ਸੂਬੇ ਦੀ ਸੱਤਾ ਵਿੱਚ ਆਈ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਟਾਲਾ ਵੱਟਦੀ ਆ ਰਹੀ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਵਿੱਚ 17 ਸੈਕਟਰ ਚੰਡੀਗੜ੍ਹ ਦੀ ਬ੍ਰਿਜ਼ ਮਾਰਕਿਟ ਵਿਖੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜ਼ਟ ਸੈਸ਼ਨ ਦੇ ਸਮਾਨੰਤਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਤਿੰਨ ਦਿਨਾਂ ਸੈਸ਼ਨ ਦੀ ਸ਼ੂਰੁਆਤ ਕੀਤੀ ਗਈ। ਇਸ ਸੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਪੰਜ ਪ੍ਰਸਤਾਵ ਪਾਸ ਕੀਤੇ ਗਏ।
ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਠਾਕੁਰ ਸਿੰਘ, ਸੁਖਦੇਵ ਸਿੰਘ ਸੈਣੀ, ਗਗਨਦੀਪ ਬਠਿੰਡਾ, ਪ੍ਰੇਮ ਸਾਗਰ ਸ਼ਰਮਾਂ, ਹਰਦੀਪ ਟੋਡਰਪੁਰ, ਸੁਖਵਿੰਦਰ ਸਿੰਘ ਚਾਹਲ ਅਤੇ ਰਾਧੇ ਸ਼ਿਆਮ ਨੇ ਆਖਿਆ ਕਿ ਸੁਰਿੰਦਰ ਸਿੰਘ ਮੋਲੋਵਾਲੀ, ਡਾ. ਅੈੱਨ. ਕੇ. ਕਲਸੀ ਅਤੇ ਬਾਜ ਸਿੰਘ ਖਹਿਰਾ ਤੇ ਆਧਾਰਿਤ ਤਿੰਨ ਮੈੰਬਰੀ ਪ੍ਰਜੀਡੀਅਮ ਦੀ ਅਗਵਾਈ ਵਿੱਚ ਚੱਲੇ ਸੈਸ਼ਨ ਦੇ ਪਹਿਲੇ ਦਿਨ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਕਰਨ, ਨੋਸ਼ਨਲ ਪੇਅ ਦੇ ਆਧਾਰ ਤੇ ਕੇੰਦਰ ਸਰਕਾਰ ਦੇ ਪੈਟਰਨ ਤੇ ਪੈਨਸ਼ਨ ਸੋਧ ਦਾ ਰੈਡੀਰੈਕਨਰ ਜਾਰੀ ਕਰਨ ਤੇ ਬਕਾਏ ਯਕਮੁਸ਼ਤ ਅਦਾ ਕਰਨ, 2011 ਵਿੱਚ ਤੋੜੀ ਗਈ ਤਨਖਾਹ ਪੈਰੇਟੀ ਬਹਾਲ ਕਰਨ ਲਈ 2011 ਤੋਂ 2015 ਤੱਕ ਨੋਸ਼ਨਲੀ ਫਿਕਸੇਸ਼ਨ ਕਰਕੇ ਤਨਖਾਹ ਦੁਹਰਾਈ ਕਰਨ, ਪੰਜਾਬ ਦੇ ਮੁਲਾਜਮਾਂ ਉੱਤੇ ਲਾਗੂ ਕੀਤਾ ਜਜੀਆ ਰੂਪੀ 200 ਰੁਪਏ ਵਿਕਾਸ ਟੈਕਸ ਰੱਦ ਕਰਨ, ਮਹਿੰਗਾਈ ਭੱਤੇ ਦੀ ਰਹਿੰਦੀ ਕਿਸ਼ਤ ਅਤੇ ਸਾਰੇ ਬਕਾਏ ਜਾਰੀ ਕਰਵਾਉਣ ਅਤੇ ਪਾਵਰਕਾਮ ਦੇ ਪੈਨਸ਼ਨਰਾਂ ਤੋਂ ਵਿਕਾਸ ਟੈਕਸ ਦੇ ਨਾਮ ਤੇ ਕੱਟੇ ਨਜਾਇਜ਼ ਤੌਰ ਤੇ ਕੱਟੇ ਗਏ ਲੱਗਭੱਗ 12 ਕਰੋੜ ਰੁਪਏ ਵਾਪਿਸ ਕੀਤੇ ਜਾਣ ਸੰਬੰਧੀ ਪ੍ਰਸਤਾਵ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਇਸੇ ਤਰ੍ਹਾਂ ਸਾਂਝੇ ਫਰੰਟ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਮੁਨਕਰ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ। ਸਾਂਝੇ ਫਰੰਟ ਦੇ ਆਗੂਆਂ ਨੇ ਆਖਿਆ ਕਿ ਆਉਣ ਵਾਲੇ ਦੋ ਦਿਨਾਂ ਦੌਰਾਨ ਬਾਕੀ ਮੰਗਾਂ ਸੰਬੰਧੀ ਵੀ ਪ੍ਰਸਤਾਵ ਪਾਸ ਕੀਤੇ ਜਾਣਗੇ ਅਤੇ ਪਾਸ ਕੀਤੇ ਗਏ ਸਮੁੱਚੇ ਮਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਦੇ ਰਾਜਪਾਲ ਨੂੰ ਵਿਧਾਨ ਸਭਾ ਵਿੱਚ ਚਰਚਾ ਕਰਨ ਲਈ ਸੌਂਪੇ ਜਾਣਗੇ।
ਇਸ ਮੌਕੇ ਪਾਸ ਹੋਏ ਮਤਿਆਂ ਦੌਰਾਨ ਹੋਈ ਬਹਿਸ ਵਿੱਚ ਕਰਤਾਰਪਾਲ ਸਿੰਘ, ਗੁਰਮੇਲ ਸਿੰਘ ਮੈਲਡੇ, ਅੈੱਨ.ਡੀ. ਤਿਵਾੜੀ, ਅਮਰੀਕ ਸਿੰਘ ਮਸੀਤਾਂ, ਗੁਰਚਰਨ ਸਿੰਘ ਅਕੋਈ, ਰਾਮ ਕ੍ਰਿਸ਼ਨ ਧੁਨਕੀਆ, ਬੀ.ਅੈੱਸ. ਸੈਣੀ, ਹਰਚੰਦ ਸਿੰਘ ਪੰਜੋਲੀ, ਗੁਰਵਿੰਦਰ ਸਸਕੌਰ, ਗੁਰਜੰਟ ਸਿੰਘ ਵਾਲੀਆ, ਗੁਲਜਾਰ ਖਾਨ, ਨੇ ਵੀ ਭਾਗ ਲਿਆ।
*ਜਾਰੀ ਕਰਤਾ:*
*ਐਨ ਡੀ ਤਿਵਾੜੀ*
*ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ।*
ਸੰਪਰਕ : (7973689591)