ਅਧਿਆਪਕ ਦਿਵਸ ਮੌਕੇ ਦੀਪਕ ਸ਼ਰਮਾ ਨੂੰ ਮਿਲਿਆ ਸਟੇਟ ਐਵਾਰਡ*

ਜਲੰਧਰ, 5 ਸਤੰਬਰ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਵੱਲੋਂ ਹਰ ਸਾਲ ਅਧਿਆਪਕ ਦਿਵਸ ਮੌਕੇ ਤੇ ਸੂਬੇ ਭਰ ਵਿੱਚੋਂ ਚੁਣੇ ਗਏ ਬਿਹਤਰੀਨ ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਜਾਂਦਾ ਹੈ। ਇਸ ਵਰ੍ਹੇ 74 ਅਧਿਆਪਕਾਂ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜਲੰਧਰ ਜ਼ਿਲ੍ਹੇ ਵੱਲੋਂ ਚੁਣੇ ਗਏ 3 ਅਧਿਆਪਕਾਂ ਵਿਚੋਂ ਦੀਪਕ ਸ਼ਰਮਾ ਨੂੰ ਇਹ ਮਾਣ ਉਨ੍ਹਾਂ ਵੱਲੋਂ ਬਣਾਈ ਗਈ ਪੰਜਾਬ ਐਜੂਕੇਅਰ ਐਪ ਲਈ ਹਾਸਿਲ ਹੋਇਆ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਵਿਖੇ ਬਤੌਰ ਗਣਿਤ ਅਧਿਆਪਕ ਸੇਵਾਵਾਂ ਨਿਭਾਅ ਰਹੇ ਦੀਪਕ ਸ਼ਰਮਾ ਵੱਲੋਂ ਕੋਵਿਡ ਦੇ ਮੁਸ਼ਕਲ ਸਮੇਂ ਦੌਰਾਨ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਐਜੂਕੇਅਰ ਐਪ ਬਣਾਈ ਗਈ। ਦੀਪਕ ਸ਼ਰਮਾ ਮੁਤਾਬਕ ਇਸ ਐਪ ਦੇ ਪੰਜਾਬ ਸਮੇਤ ਬਾਕੀ ਸੂਬਿਆਂ ਵਿੱਚ ਲਗਪਗ 86.5 ਲੱਖ ਲਾਭ ਪਾਤਰੀ ਹਨ। ਦੀਪਕ ਸ਼ਰਮਾ ਵੱਲੋਂ ਸਟੇਟ ਐਵਾਰਡ ਮਿਲਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।