ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਵਿਖੇ 2 ਰੋਜ਼ਾ ਸਾਇੰਸ ਸੈਮੀਨਾਰ ਸੰਪਨ ਹੋਇਆ।

ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਵਿਖੇ 2 ਰੋਜ਼ਾ ਸਾਇੰਸ ਸੈਮੀਨਾਰ ਸੰਪਨ ਹੋਇਆ। ਜਿਸ ਵਿੱਚ ਬਲਾਕ ਗੁਰਾਇਆ 2 ਅਤੇ ਫਿਲੌਰ ਦੇ 46 ਸਾਇੰਸ ਅਧਿਆਪਕਾ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਅਧਿਆਪਕਾ ਨੇ ਜਮਾਤ 6ਵੀ ਤੋਂ 10ਵੀਂ ਤੱਕ ਸਾਇੰਸ ਐਕਟੀਵਿਟੀ ਕੀਤੀਆਂ ਅਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜਿਲ੍ਹਾ ਜਲੰਧਰ ਸਾਇੰਸ DM ਹਰਜੀਤ ਬਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਅਧਿਆਪਕਾ ਦੀ ਹੌਸਲਾ ਹਫਜਾਈ ਕੀਤੀ। ਇਸ ਮੋਕੇ ਉਨ੍ਹਾਂ ਨੇ mind ਮੈਪਿੰਗ ਅਤੇ revision ਤਕਨੀਕ ਬਾਰੇ ਜਾਣਕਾਰੀ ਦਿੱਤੀ। ਸਾਇੰਸ ਲੈਬ ਅਤੇ ਸਾਇੰਸ ਪਾਰਕਾ ਨੂੰ ਵਧੀਆ ਬਣਾਉਣ ਦੀ ਸੇਧ ਦਿੱਤੀ। ਇਸ ਸੈਮੀਨਾਰ ਵਿੱਚ ਰਿਸੋਰਸ ਪਰਸਨ ਦੀ ਭੂਮਿਕਾ ਸਾਇੰਸ BM ਮਨਜੀਤ ਸਿੰਘ,BM ਮੁਨੀਸ਼ ਕੁਮਾਰ ਅਤੇ BM ਦਲੀਪ ਕੁਮਾਰ ਨੇ ਬਾਖੂਬੀ ਨਿਭਾਈ।