ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਇੱਕ ਪ੍ਰਸ਼ੰਸਾਯੋਗ ਕਦਮ – ਲਗਨਦੀਪ ਸਿੰਘ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਲਗਨਦੀਪ ਸਿੰਘ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਇੱਕ ਬਹੁਤ ਹੀ ਪ੍ਰਸ਼ੰਸਾਯੋਗ ਕਦਮ ਹੈ। ਇਸ ਦਾ ਪੰਜਾਬ ਦੀ ਰਾਜਨੀਤੀ ਤੇ ਡੂੰਘਾ ਪ੍ਰਭਾਵ ਪਵੇਗਾ। ਆਉਣ ਵਾਲੇ ਸਮੇਂ ਵਿੱਚ ਸਾਰੇ ਨੇਤਾ ਸੁਚੇਤ ਹੋ ਜਾਣਗੇ। ਕੋਈ ਵੀ ਭ੍ਰਿਸ਼ਟਾਚਾਰ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗਾ। ਨੇਤਾਵਾਂ ਦੇ ਨਾਲ-ਨਾਲ ਇਸ ਫੈਸਲੇ ਨੇ ਸਰਕਾਰੀ ਅਫਸਰਾਂ ਦੀਆਂ ਵੀ ਅੱਖਾਂ ਖੋਲ ਕੇ ਰੱਖ ਦਿੱਤੀਆਂ ਹਨ। ਇਸ ਫੈਸਲੇ ਦੀ ਹਰ ਜਗ੍ਹਾ ਸ਼ਲਾਘਾ ਹੋ ਰਹੀ ਹੈ।