ਪੰਜਾਬ ‘ ਚ ਬਦਲੇ ਟ੍ਰੈਫਿਕ ਨਿਯਮ ਮੋਟੇ ਜ਼ੁਰਮਾਨੇ ਦੇ ਨਾਲ ਨਾਲ ਹੋਏਗੀ ਅਨੋਖੀ ਸਜ਼ਾ।
ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਵਿੱਚ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ । ਇਸ ਵਿੱਚ ਟ੍ਰੈਫਿਕ ਨਿਯਮ ਤੋੜਨ ਲਈ ਅਨੋਖੀ ਸਜ਼ਾ ਵੀ ਤੈਅ ਕੀਤੀ ਗਈ ਹੈ । ਹੁਣ ਤੋਂ ਨਾ ਸਿਰਫ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ ਤੇ ਮੋਟਾ ਜੁਰਮਾਨਾ ਭਰਨਾ ਪਵੇਗਾ , ਸਗੋਂ ਖੂਨਦਾਨ ਕਰਨ ਤੋਂ ਲੈ ਕੇ 9 ਵੀਂ ਤੋਂ 12 ਵੀਂ ਤੱਕ ਦੇ ਘੱਟੋ – ਘੱਟ 20 ਵਿਦਿਆਰਥੀਆਂ ਨੂੰ ਦੋ ਘੰਟੇ ਨਜ਼ਦੀਕੀ ਸਕੂਲ ‘ ਚ ਪੜ੍ਹਾਉਣਾ ਪਵੇਗਾ । • ਨਵੇਂ ਨਿਯਮਾਂ ਦੇ ਤਹਿਤ , ਓਵਰ ਸਪੀਡ ‘ ਤੇ ਗੱਡੀ ਚਲਾਉਣ ‘ ਤੇ ਪਹਿਲੀ ਵਾਰ 1000 ਰੁਪਏ ਦਾ ਚਲਾਨ ਹੋਵੇਗਾ ਅਤੇ ਨਾਲ ਹੀ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾਵੇਗਾ । ਜਦੋਂਕਿ ਉਹੀ ਗਲਤੀ ਦੂਜੀ ਵਾਰ ਦੁਹਰਾਉਣ ‘ ਤੇ ਜੁਰਮਾਨਾ ਦੁੱਗਣਾ ਹੋਵੇਗਾ । ਇੰਨਾ ਹੀ ਨਹੀਂ , ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਸ ਦੌਰਾਨ ਰਿਫਰੈਸ਼ਰ ਕੋਰਸ ਵੀ ਕਰਵਾਉਣਾ ਪਵੇਗਾ ਅਤੇ ਨਜ਼ਦੀਕੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਦੋ ਘੰਟੇ ਲੈਕਚਰ ਵੀ ਦੇਣਾ ਹੋਵੇਗਾ । ਇਸ ਤੋਂ ਬਾਅਦ ਨੋਡਲ ਅਫਸਰ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ । • ਇਸ ਤੋਂ ਇਲਾਵਾ ਨਿਯਮਾਂ ਨੂੰ ਤੋੜਨ ਦੀ ਸੂਰਤ ਵਿੱਚ ਕਮਿਊਨਿਟੀ ਸਰਵਿਸ ਦੇ ਤਹਿਤ ਨਜ਼ਦੀਕੀ ਹਸਪਤਾਲ ਦਾ ਵਿਕਲਪ ਵੀ ਹੋਵੇਗਾ । ਜਿੱਥੇ ਡਾਕਟਰ ਜਾਂ ਇੰਚਾਰਜ ਦੁਆਰਾ ਦੱਸੇ ਅਨੁਸਾਰ ਕੰਮ ਲਗਭਗ ਦੋ ਘੰਟੇ ਕਰਨਾ ਹੋਵੇਗਾ ਜਾਂ ਘੱਟੋ – ਘੱਟ ਇੱਕ ਯੂਨਿਟ ਖੂਨ ਦਾਨ ਕਰਨਾ ਹੋਵੇਗਾ । ਇਸ ਦੇ ਨਾਲ ਹੀ ਲਾਲ ਬੱਤੀ ਜੰਪ ਕਰਨ ਤੋਂ ਬਾਅਦ ਵੀ ਪਹਿਲੀ ਵਾਰ 1000 ਰੁਪਏ ਦਾ ਚਲਾਨ ਅਤੇ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ । ਜਦਕਿ ਦੂਜੀ ਵਾਰ 2000 ਰੁਪਏ ਦਾ ਚਲਾਨ ਦੇਣਾ ਹੋਵੇਗਾ । 0 ਇਸ ਦੇ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਮੋਬਾਈਲ ਫੋਨ ‘ ਤੇ ਗੱਲ ਕਰਦੇ ਸਮੇਂ ਗੱਡੀ ਚਲਾਉਣ ‘ ਤੇ 5000 ਰੁਪਏ ਦਾ ਚਲਾਨ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ । ਇਸ ਦੇ ਨਾਲ ਹੀ ਦੂਜੀ ਵਾਰ ਜੁਰਮਾਨੇ ਦੀ ਰਕਮ ਵਧ ਕੇ 10 ਹਜ਼ਾਰ ਹੋ ਜਾਵੇਗੀ । ਇਸ ਦੇ ਨਾਲ ਹੀ ਰਿਫਰੈਸ਼ਰ ਕੋਰਸ ਜਾਂ ਕਮਿਊਨਿਟੀ ਸੇਵਾਵਾਂ ਵੀ ਕਰਨੀਆਂ ਪੈਣਗੀਆਂ । ਦੋ ਪਹੀਆ ਵਾਹਨਾਂ ‘ ਤੇ 3 ਯਾਤਰੀਆਂ ਨੂੰ ਬਿਠਾਉਣ ਵਾਲਿਆਂ ‘ ਤੇ ਵੀ ਇਸ ਵਾਰ ਸਖ਼ਤੀ ਕੀਤੀ ਗਈ ਹੈ । ਪਹਿਲੀ ਵਾਰ 1000 ਅਤੇ ਦੂਜੀ ਵਾਰ 2000 ਰੁਪਏ ਅਤੇ ਲਾਇਸੈਂਸ ਮੁਅੱਤਲ ਦਾ ਸਾਹਮਣਾ ਕਰਨਾ ਪਵੇਗਾ ।
