ਕੱਚੇ ਮੁਲਾਜਮਾਂ ਨੂੰ ਤੁਰੰਤ ਪੱਕਾ ਕਰੇ ਪੰਜਾਬ ਸਰਕਾਰ-ਬੱਲੀ।

ਜਲੰਧਰ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ)ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਨੇ ਕਿਹਾ 2003 ਤੋਂ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ਵਿੱਚ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਕੱਚੇ ਮੁਲਾਜਮਾਂ ਨੂੰ ਤੁਰੰਤ ਪੱਕਾ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਆਪਣਾ ਚੁਣਾਵੀ ਵਾਆਦਾ ਪੂਰਾ ਕਰੇ।ਇਸ ਮੌਕੇ ਸੀਨੀਅਰ ਆਗੂਆਂ ਸੁਰਿੰਦਰ ਕੰਬੋਜ,ਬਿਕਰਮਜੀਤ ਸਿੰਘ ਸ਼ਾਹ,ਸੋਮ ਸਿੰਘ,ਜਤਿੰਦਰ ਸਿੰਘ ਸੋਨੀ,ਜਗਦੀਪ ਸਿੰਘ ਜੌਹਲ,ਨਰੈਣ ਦੱਤ ਤਿਵਾੜੀ,ਪਰਗਟ ਸਿੰਘ ਜੰਬਰ, ਗੁਰਜੀਤ ਸਿੰਘ ਮੋਹਾਲੀ,ਕੰਵਲਜੀਤ ਸੰਗੋਵਾਲ, ਸੁੱਚਾ ਸਿੰਘ ਚਾਹਲ,ਜਰਨੈਲ ਸਿੰਘ ਜੰਡਾਲੀ,ਬਲਬੀਰ ਸਿੰਘ ਸੰਗਰੂਰ, ਜਗਤਾਰ ਸਿੰਘ ਖਮਾਣੋ, ਰਘਬੀਰ ਸਿੰਘ ਬੱਲ,ਜੰਗ ਬਹਾਦਰ ਸਿੰਘ ਫਰੀਦਕੋਟ ਨੇ ਕਿਹਾ 18 ਸਾਲਾਂ ਤੋਂ ਸਕੂਲਾਂ ਦਾ ਅਹਿਮ ਹਿੱਸਾ ਬਣ ਕੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਪ੍ਰੀ ਪ੍ਰਾਇਮਰੀ ਕਲਾਸਾਂ ਦੀ ਸਫਲਤਾ ਦਾ ਸਿਹਰਾ ਕੱਚੇ ਅਧਿਆਪਕਾਂ ਸਿਰ ਬੱਝਦਾ ਹੈ। ਸਰਕਾਰ ਨੂੰ ਬਿਨ੍ਹਾਂ ਦੇਰੀ ਚੋਣਾਂ ਤੋਂ ਪਹਿਲਾਂ ਆਪਣਾ ਕੀਤਾ ਵਾਆਦਾ ਪੂਰਾ ਕਰਨਾ ਚਾਹੀਦਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ)ਕੱਚੇ ਅਧਿਆਪਕਾਂ/ ਕਾਮਿਆਂ ਦੇ ਨਾਲ ਹੈ। ਇਹਨਾਂ ਦੇ ਸੰਘਰਸ਼ ਵਿੱਚ ਹਰ ਤਰ੍ਹਾਂ ਨਾਲ ਸਾਥ ਦੇਵੇਗੀ। ਪਿਛਲੇ ਕਈ ਦਿਨਾਂ ਤੋਂ ਇਕ ਮਹਿਲਾ ਅਧਿਆਪਕਾ ਸਮੇਤ ਚਾਰ ਅਧਿਆਪਕ ਤੱਪਦੀ ਗਰਮੀ ਵਿੱਚ ਪਾਣੀ ਦੀ ਟੈੰਕੀ ਤੇ ਚੜ੍ਹ ਕੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰ ਰਹੇ ਹਨ। ਸਰਕਾਰ ਨੂੰ ਇਨ੍ਹਾਂ ਦੀਆਂ ਹੱਕੀ ਮੰਗਾਂ ਬਾਰੇ ਫੌਰੀ ਕਦਮ ਚੁੱਕਣਾ ਚਾਹੀਦਾ ਹੈ।