ਅਧਿਆਪਕ/ਮੁਲਾਜ਼ਮਾਂ ਦੀਆ ਲਗਾਤਾਰ ਤਨਖਾਹਾਂ ਲੇਟ ਲਤੀਫ਼ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਦੀ ਮੰਗ : ਜੀਟੀਯੂ (ਵਿਗਿਆਨਿਕ

ਐਸ਼ ਏ ਐਸ਼ ਨਗਰ,09 ਮਾਰਚ( )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ((ਵਿਗਿਆਨਿਕ ) ਦੇ ਸੂਬਾ ਪ੍ਰਧਾਨ ਹਰਜੀਤ ਬਸੋਤਾ,ਸੁਰਿੰਦਰ ਕੰਬੋਜ,ਨਵਪ੍ਰੀਤ ਬੱਲੀ ਐਨ ਡੀ,ਤਿਵਾੜੀ ਨੇ ਕਿਹਾ ਕਿ ਲਗਾਤਾਰ ਪਿਛਲੇ ਤਿੰਨ ਮਹੀਨਿਆਂ ਤੋ ਤਨਖਾਹਾ ਲਈ ਖੱਜਲ ਖੁਹਾਰ ਹੋ ਰਹੇ ਅਧਿਆਪਕਾਂ ਲਈ ਸਿੱਖਿਆ ਵਿਭਾਗ ਤਨਖਾਹਾਂ ਦਾ ਪ੍ਰਬੰਧ ਕਰਨ ਦੀ ਬਜਾਏ ਗੂੜ੍ਹੀ ਨੀਂਦ ਸੁੱਤਾ ਪਿਆ ਹੈ।ਨਵੰਬਰ ਦਸੰਬਰ ਤੇ ਜਨਵਰੀ 22 ਦੀ ਤਨਖਾਹਾਂ ਅਗਲੇ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਜਾਰੀ ਕੀਤੀਆਂ ਜਾ ਰਹੀਆਂ ਹਨ।ਕਿਸੇ ਜਿਲੇ ਵਿੱਚ ਦੋ ਦੋ ਮਹੀਨਿਆਂ ਤੋ ਤਨਖਾਹਾਂ ਨੂੰ ਅਧਿਆਪਕ/ਮੁਲਾਜ਼ਮ ਤਰਸੇ ਪਏ ਹਨ। ਜਿਸ ਕਾਰਣ ਅਧਿਆਪਕ ਮਾਨਸਿਕ ਤੇ ਆਰਥਿਕ ਤੌਰ ਤੇ ਪਰੇਸ਼ਾਨ ਹੋ ਰਹੇ ਹਨ। ਬਹੁਤ ਸਾਰੇ ਅਧਿਆਪਕ ਜੋ ਮਕਾਨ/ਉਚੇਰੀ ਸਿੱਖਿਆ ਸਮੇਤ ਬਹੁਤ ਸਾਰੇ ਬੈਂਕ ਲੋਨ ਭਰਦੇ ਹਨ ਉਨ੍ਹਾਂ ਨੂੰ ਬੈਂਕ ਨੋਟਿਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਬੈਂਕ ਕਿਸ਼ਤਾਂ ਦੇ ਮਾਮਲੇ ਵਿੱਚ ਡਿਫਾਲਟਰ ਸਿੱਧ ਹੋ ਰਹੇ ਹਨ।ਲਗਾਤਾਰ ਤਿੰਨ ਮਹੀਨਿਆਂ ਤੋ ਸਿੱਖਿਆ ਵਿਭਾਗ ਵੱਲੋਂ ਤਨਖਾਹਾਂ ਸਮੇਂ ਸਿਰ ਦੇਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ ਅਧਿਆਪਕ ਤਨਖਾਹਾ ਸਮੇਂ ਤੇ ਜਾਰੀ ਕਰਵਾਉਣ ਲਈ ਧਰਨੇ ਲਾ ਰਹੇ ਹਨ।ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ ) ਮੰਗ ਕਰਦੀ ਹੈ ਕਿ ਅਧਿਆਪਕਾਂ/ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਦੇਰੀ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਕੇ ਤਨਖਾਹਾ ਦਾ ਸਮਾਂ ਦਰੁਸਤ ਕੀਤਾ ਜਾਵੇ।ਬਲਾਕਾਂ/ਜਿਲਿਆ ਨੂੰ ਲੋੜੀਂਦਾ ਫੰਡ ਮੁਹੱਇਆ ਕਰਵਾਇਆ ਜਾਵੇ।ਇਸ ਮੌਕੇ ਬਿਕਰਮਜੀਤ ਸਿੰਘ ਅਮਿੰ੍ਤਸਰ ,ਕੰਵਲਜੀਤ ਸੰਗੋਵਾਲ,ਸੋਮ ਸਿੰਘ ਗੁਰਦਾਸਪੁਰ ,ਜਤਿੰਦਰ ਸਿੰਘ ਸੋਨੀ ਹੁਸ਼ਿਆਰਪੁਰ ,ਪ੍ਰਗਟ ਸਿੰਘ ਜੰਬਰ ਸ੍ਰੀ ਮੁਕਤਸਰ ਸਾਹਿਬ,ਜਗਦੀਪ ਸਿੰਘ ਜੌਹਲ ਲੁਧਿਆਣਾ,ਗੁਰਜੀਤ ਸਿੰਘ ਮੋਹਾਲੀ,ਰਣਜੀਤ ਸਿੰਘ ਕੁੰਭੜਾ, ,ਤਰਸੇਮ ਪਠਲਾਵਾਂ,ਅਮਰਜੀਤ ਕੁਮਾਰ ਪਠਾਨਕੋਟ ,ਜਰਨੈਲ ਸਿੰਘ ਜੰਡਾਲੀ ,ਰਘਬੀਰ ਬੱਲ ਪਟਿਅਲਾ ,ਧਰਮਿੰਦਰ ਠਾਕਰੇ,ਕਮਲ ਕੁਮਾਰ ਵੱਲੋਂ ਰੁਕੀਆਂ ਤਨਖਾਹਾਂ ਜਲਦ ਤੇ ਸਮੇਂ ਸਿਰ ਜਾਰੀ ਕਰਨ ਦੀ ਮੰਗ ਕੀਤੀ ਗਈ।
ਐਨ ਡੀ ਤਿਵਾੜੀ
ਸੰਪਰਕ ਨੰਬਰ 7972689591