Update : Australia Immigration Policy ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ‘ਸਟੱਡੀ ਵੀਜ਼ਾ’ ਦੀ ਦਰ ਬਹੁਤ ਘਟੀ, ਜਾਣੋ ਵਜ੍ਹਾ
High Increase in Student Visa Rejection during 2025-26
From the Desk of: Shanker Raja
ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਤੋਂ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹਲਚਲ ਮੱਚੀ ਹੋਈ ਹੈ। ਇਥੇ ਇਹ ਦੱਸਣ ਯੋਗ ਹੈ ਕਿ ਸੂਤਰਾਂ ਮੁਤਾਬਿਕ ਆਸਟ੍ਰੇਲੀਆ ਸਰਕਾਰ ਵਲੋਂ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਕਰਨ ਅਤੇ ਸਟੱਡੀ ਵੀਜ਼ਾ ਅਰਜ਼ੀਆਂ ਦੀ ਜਾਂਚ ਵਧਾਉਣ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਿਚ ਭਾਰੀ ਵਾਧਾ ਹੋਇਆ ਹੈ।
ਹਾਲੀਆ ਜਾਰੀ ਹੋਈਆਂ ਰਿਪੋਰਟਾਂ ਅਨੁਸਾਰ ਸਾਲ 2025-26 ਦੌਰਾਨ ਭਾਰਤ ਵਿਚੋਂ ਅਪਲਾਈ ਕੀਤੀਆਂ ਗਈਆਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿਚ 40 ਫ਼ੀਸਦੀ ਤੋਂ ਵੱਧ ਰੱਦ ਹੋਈਆਂ। ਇਸ ਦੇ ਮੁਕਾਬਲੇ ਚੀਨ ਦੀ ਰਦ ਦਰ ਲਗਭਗ 5.8 ਫ਼ੀਸਦੀ ਰਹੀ।
ਇਹ ਵੀ ਧਿਆਨਯੋਗ ਹੈ ਕਿ ਆਸਟ੍ਰੇਲੀਆ ਸਰਕਾਰ ਵਲੋਂ ‘ਅਸਲ ਵਿਦਿਆਰਥੀ’ ਸ਼ਰਤ ਤਹਿਤ ਬਿਨੈਕਾਰ ਦੀ ਪਿਛਲੀ ਪੜ੍ਹਾਈ, ਚੁਣੇ ਪਾਠਕ੍ਰਮ, ਵਿੱਤੀ ਸਮਰੱਥਾ ਅਤੇ ਭਵਿੱਖੀ ਯੋਜਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਵਿੱਦਿਅਕ ਮਾਹਿਰਾਂ ਅਨੁਸਾਰ ਮੌਜੂਦਾ ਹਲਾਤ ਵਿਚ ਵਿਦਿਆਰਥੀਆਂ ਲਈ ਸਹੀ ਦਸਤਾਵੇਜ਼ਾਂ ਅਤੇ ਸਹੀ ਜਾਣਕਾਰੀ ਨਾਲ ਮਜ਼ਬੂਤ ਵੀਜ਼ਾ ਅਰਜ਼ੀ ਤਿਆਰ ਕਰਨਾ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੋ ਗਿਆ ਹੈ।
