Punjab

ਬਟਾਲਾ ਦੇ ਨੇੜਲੇ ਇਲਾਕਿਆਂ ‘ਚ ਚਾਰ ਥਾਵਾਂ ‘ਤੇ NIA ਦੀ ਰੇਡ

ਬਟਾਲਾ –ਮੰਗਲਵਾਰ ਦੀ ਸਵੇਰ ਨੂੰ ਬਟਾਲਾ ਦੇ ਆਸ ਪਾਸ ਚਾਰ ਥਾਵਾਂ ‘ਤੇ ਐਨਆਈਏ ਦੀ ਛਾਪੇਮਾਰੀ ਹੋਈ ਹੈ। ਸੂਤਰਾਂ ਅਨੁਸਾਰ ਮਾਮਲਾ ਵਿਦੇਸ਼ ਕਿ ਬੈਠੇ ਕੁਝ ਲੋਕਾਂ ਜੋ ਭਾਰਤ ਵਿਰੋਧੀ ਗਤੀਵਿਧੀਆਂ ਕਰਵਾ ਰਹੇ ਹਨ,ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਹਾਲਾਂਕਿ ਅਧਿਕਾਰ ਤੌਰ ਤੇ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਐਨਆਈਏ ਦੀਆਂ ਚਾਰ ਟੀਮਾਂ ਨੇ ਬਟਾਲਾ ਡੇਰਾ ਬਾਬਾ ਨਾਨਕ ਕਾਦੀਆਂ ਖੇਤਰ ਚ ਰੇਡ ਕੀਤੀ ਹੈ। ਬਟਾਲਾ ਦੇ ਕਾਦੀਆਂ ਕਸਬੇ ਚ ਪਿੰਡ ਨੰਗਲ ਬਾਗਵਾਨਾ, ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਅਤੇ ਨਿਕੋ ਸਰਾਂ ਵਿਖੇ ਐਨਆਈਏ ਦੀ ਛਾਪੇਮਾਰੀ ਚੱਲ ਰਹੀ ਹੈ। ਜਿਸ ਜਗ੍ਹਾ ਤੇ ਛਾਪੇਮਾਰੀ ਹੋਈ ਹੈ ਉੱਥੇ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ।