ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ’ਤੇ ਲੱਗੀਆਂ ਰੌਣਕਾਂ
ਪੱਟੀ -ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਵੱਲੋਂ ਪੱਟੀ ਵਿਖੇ ਮਾਤਾ ਚਿੰਤਪੁਰਨੀ ਦਾ ਸਾਵਣ ਮੇਲਾ ਤੇ ਦੂਸਰਾ ਲੰਗਰ ਭੰਡਾਰਾ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ ਵਿਖੇ ਮਨਾਇਆ ਜਾ ਰਿਹਾ ਹੈ। ਸਮਾਗਮ ’ਚ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਏ। ਇਸ ਮੌਕੇ ਸੰਨੀ ਫਤਿਆਬਾਦ ਦੀ ਭਜਨ ਮੰਡਲੀ ਨੇ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਰਾਤ ਵੇਲੇ ਸਮਾਗਮ ’ਚ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਪੰਡਿਤ ਤਰੁਣ ਸ਼ਰਮਾ ਅਤੇ ਸ਼ਹਿਰ ਦੇ ਵੱਖ-ਵੱਖ ਰਾਜਨੀਤਕ ਆਗੂਆਂ ਨੇ ਹਾਜ਼ਰੀ ਭਰੀ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ। ਪ੍ਰਬੰਧਕਾਂ ਵੱਲੋਂ ਸਵੇਰੇ 6 ਵਜੇ ਤੋਂ ਹੀ ਲੰਗਰ ਭੰਡਾਰਾ ਸ਼ੁਰੂ ਕੀਤਾ ਹੋਇਆ ਹੈ। ਇਸ ਮੌਕੇ ਮਾਂ ਦੇ ਭਗਤਾਂ ਨੇ ਨੱਚ-ਟੱਪ ਕੇ ਖੁਸ਼ੀ ਮਨਾਈ। ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਸੰਗਤਾਂ ਨੂੰ ਸਮਾਗਮ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਅਸ਼ਵਨੀ ਮਹਿਤਾ ਅਤੇ ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ ਅਤੇ ਸੈਕਟਰੀ ਜਗਮੋਹਨ ਮਨਚੰਦਾ ਨੇ ਦੱਸਿਆ ਕਿ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਪਹੁੰਚ ਰਹੇ ਹਨ ਅਤੇ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਉਨ੍ਹਾਂ ਮੇਲੇ ’ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਨੇਜਮੈਂਟ ਕਮੇਟੀ ਪੱਟੀ ਦੇ ਸਰਪ੍ਰਸਤ ਮਾਸਟਰ ਪ੍ਰਦੀਪ ਕੁਮਾਰ, ਚੇਅਰਮੈਂਨ ਤਰਸੇਮ ਲਾਲ ਰਾਜੂ ਭੱਲਾ, ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਜਗਮੋਹਨ ਮਨਚੰਦਾ ਸੈਕਟਰੀ, ਅਮਿਤ ਪੁਰੀ ਵਾਈਸ ਪ੍ਰਧਾਨ, ਰਾਕੇਸ਼ ਕੁਮਾਰ ਟੋਨੀ ਪ੍ਰਵਕਤਾ, ਅਮਨੀਸ਼ ਬੱਤਰਾ ਵਾਈਸ ਪ੍ਰਧਾਨ, ਸੁਭਾਸ਼ ਸ਼ਰਮਾ, ਸੰਜੀਵ ਕੁਮਾਰ ਕੋੜਾ, ਰਾਜੇਸ਼ ਸ਼ਰਮਾ, ਆਸ਼ੂ ਅਰੋੜਾ, ਰਣਬੀਰ ਸੂਦ, ਲੱਕੀ ਸੋਈ, ਗੌਰਵ ਸਹਿਗਲ, ਕਰਮਨ ਪਟਵਾਰੀ, ਰਾਜ ਕੁਮਾਰ ਰਾਜੂ, ਰਮਨ ਕੌਂਸਲਰ ਵਾਰਡ ਨੰਬਰ 15, ਹਰਭਜਨ ਸਿੰਘ, ਪ੍ਰਿੰਸੀਪਲ ਜਸਬੀਰ ਕੌਰ, ਵਿਜੇ ਸ਼ਰਮਾ ਚੇਅਰਮੈਂਨ, ਸਵਰਨ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ, ਲਵਲੀ ਅਰੋੜਾ, ਭਵਨ ਕੁਮਾਰ ਟਾਹ, ਕੇਸ਼ਵ ਦੇਵਗਨ, ਵਿਨੋਦ ਕੁਮਾਰ ਗੱਪਾ, ਦਰਸ਼ਨ ਲਾਲ, ਅਨਿਲ ਅਰੋੜਾ, ਪ੍ਰਿੰਸ ਸ਼ਰਮਾ, ਰਾਜ ਕੁਮਾਰ ਰਾਜੂ ਵਾਲਮੀਕਿ, ਸੰਕਰ ਮਹਿਤਾ, ਗੁੱਜਰ ਕੁੱਲਾ, ਡਾ. ਸੰਜੀਵ ਛਾਬੜਾ, ਪਵਨ ਮਨਚੰਦਾ, ਸੋਨੂੰ ਵਡੇਰਾ, ਅਵਤਾਰ ਕੰਡਾ, ਮਨੀ ਬੱਤਰਾ, ਮੋਨੂੰ ਬੱਤਰਾ, ਲੱਕੀ ਪੰਡਿਤ, ਬਲਵੰਤ ਰਾਏ ਪ੍ਰਧਾਨ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
