National

ਕਰਨਾਟਕ: ਕੋਵਿਡ-19 ਦੇ ਵਧ ਦੇ ਕੇਸਾਂ ਦੌਰਾਨ ਮਾਸਕ ਪਾਉਣ ਲੱਗੇ ਲੋਕ

ਬੰਗਲੁਰੂ-ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਕਰਨਾਟਕ ਭਰ ਦੇ ਸਕੂਲ ਮੁੜ ਖੁੱਲ੍ਹ ਗਏ ਹਨ। ਇਸ ਦੌਰਾਨ ਸੂਬੇ ਵਿੱਚ ’ਚ ਕੋਵਿਡ-19 ਮਾਮਲਿਆਂ ਦੇ ਵਾਧੇ ਵਿਚਕਾਰ ਬੰਗਲੁਰੂ ਦੇ ਸਕੂਲਾਂ ਵਿੱਚ ਵਿਦਿਆਰਥੀ ਸਾਵਧਾਨੀ ਵਜੋਂ ਮਾਸਕ ਪਾਏ ਨਜ਼ਰ ਆਏ। ਰਾਜ ਭਰ ਦੇ ਕਈ ਸਕੂਲਾਂ ਵਿੱਚ ਵਿਦਿਆਰਥੀ, ਅਧਿਆਪਕ ਅਤੇ ਗੈਰ-ਅਧਿਆਪਨ ਸਟਾਫ ਮਾਸਕ ਪਹਿਨੇ ਹੋਏ ਸਨ ਅਤੇ ਗੱਲਬਾਤ ਦੌਰਾਨ ਦੂਰੀ ਬਣਾਈ ਰੱਖੀ ਹੋਈ ਸੀ।

ਇੱਥੋਂ ਤੱਕ ਕਿ ਵਿਦਿਆਰਥੀਆਂ ਦੇ ਨਾਲ ਸਕੂਲ ਜਾਣ ਵਾਲੇ ਮਾਪਿਆਂ ਨੂੰ ਵੀ ਮਾਸਕ ਪਹਿਨੇ ਹੋਏ ਦੇਖਿਆ ਗਿਆ। ਕੋਵਿਡ-19 ਦੀ ਸਥਿਤੀ ਅਤੇ ਸਕੂਲਾਂ ਦੇ ਮੁੜ ਖੁੱਲ੍ਹਣ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਇੱਕ ਸਰਕੂਲਰ ਵਿੱਚ ਮਾਪਿਆਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ, ਖੰਘ, ਜ਼ੁਕਾਮ ਅਤੇ ਹੋਰ ਲੱਛਣ ਹਨ ਤਾਂ ਉਹ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ। ਸਿਹਤ ਅਤੇ ਪਰਿਵਾਰ ਭਲਾਈ ਕਮਿਸ਼ਨਰ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਸਾਵਧਾਨੀਆਂ ਵਰਤਣ ਲਈ ਸਰਕੂਲਰ ਜਾਰੀ ਕੀਤਾ ਹੈ।