Sports

ਵਿਰਾਟ ਕੋਹਲੀ ਦਾ ਸੰਨਿਆਸ:‘ਟੈਸਟ ਕ੍ਰਿਕਟ ਵਿੱਚ ਯੁੱਗ ਦਾ ਹੋਇਆ ਅੰਤ’

ਨਵੀਂ ਦਿੱਲੀ-ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਨੂੰ ਉਸ ਦੇ ਪ੍ਰਸ਼ੰਸਕਾਂ, ਸਾਥੀਆਂ ਤੇ ਕ੍ਰਿਕਟ ਸੰਸਥਾਵਾਂ ਵੱਲੋਂ ‘ਇੱਕ ਯੁੱਗ ਦਾ ਅੰਤ’ ਕਰਾਰ ਦਿੱਤਾ ਜਾ ਰਿਹਾ ਹੈ। ਇਸ ਬਾਰੇ ਬੀਸੀਸੀਆਈ ਨੇ ਇੰਸਟਾਗ੍ਰਾਮ ’ਤੇ ਕਿਹਾ, ‘ਟੈਸਟ ਕ੍ਰਿਕਟ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਪਰ ਉਸ ਦੀ ਵਿਰਾਸਤ ਹਮੇਸ਼ਾ ਜਿਉਂਦੀ ਰਹੇਗੀ।’ ਇਸੇ ਤਰ੍ਹਾਂ ਆਈਸੀਸੀ ਨੇ ਕਿਹਾ, ‘ਵਿਰਾਟ ਸਫੈਦ ਜਰਸੀ ਨਹੀਂ ਪਹਿਨੇਗਾ ਪਰ ਤਾਜ ਬਰਕਰਾਰ ਰਹੇਗਾ।’ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਲਿਖਿਆ, ‘ਸ਼ੇਰਾਂ ਵਾਂਗ ਜਨੂੰਨ ਰੱਖਣ ਵਾਲਾ ਇਨਸਾਨ। ਤੁਹਾਡੀ ਕਮੀ ਮਹਿਸੂਸ ਹੋਵੇਗੀ।’ ਇਸੇ ਤਰ੍ਹਾਂ ਆਈਸੀਸੀ ਚੇਅਰਮੈਨ ਜੈ ਸ਼ਾਹ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਹਰਭਜਨ ਸਿੰਘ, ਅਜਿੰਕਿਆ ਰਹਾਣੇ, ਸਾਬਕਾ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ, ਇਰਫਾਨ ਪਠਾਨ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏਬੀ ਡੀਵਿਲੀਅਰਜ਼ ਦੇ ਨਾਲ-ਨਾਲ ਕੋਹਲੀ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ, ਅਦਾਕਾਰ ਵਿੱਕੀ ਕੌਸ਼ਲ, ਰਣਵੀਰ ਸਿੰਘ, ਫ਼ਰਹਾਨ ਅਖ਼ਤਰ, ਅਪਾਰਸ਼ਕਤੀ ਖੁਰਾਣਾ, ਨੇਹਾ ਧੂਪੀਆ ਅਤੇ ਸੁਨੀਲ ਸ਼ੈੱਟੀ ਨੇ ਵੀ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।