Global

ਅੱਗ ਨਾਲ ਖੇਡੋਗੇ ਤਾਂ ਤੁਹਾਡੇ ਹੱਥ ਵੀ ਸੜਨਗੇ: ਹਸੀਨਾ

ਨਵੀਂ ਦਿੱਲੀ- ਗੱਦੀਓਂ ਲਾਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਖਿਲਾਫ਼ ਜਾਰੀ ਤਾਜ਼ਾ ਵਾਰੰਟਾਂ ਮਗਰੋਂ ਮੁਲਕ ਦੇ ਅੰਤਰਿਮ ਮੁਖੀ ਮੁਹੰਮਦ ਯੂਨਸ ਨੂੰ ਚੇਤਾਵਨੀ ਦਿੱਤੀ ਹੈ ਕਿ ‘ਜੇ ਉਹ ਅੱਗ ਨਾਲ ਖੇਡਣਗੇ ਤਾਂ ਉਨ੍ਹਾਂ ਦੇ ਹੱਥ ਵੀ ਸੜਨਗੇ।’ ਹਸੀਨਾ ਨੇ ਦੋਸ਼ ਲਾਇਆ ਕਿ ਯੂਨਿਸ ਬੰਗਲਾਦੇਸ਼ ਨੂੰ ਤਬਾਹ ਕਰਨ ਲਈ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਸਾਜ਼ਿਸ਼ਾਂ ਘੜ ਰਹੇ ਹਨ।