ਭਾਰਤੀ ਪਹਿਲਵਾਨ ਉਦਿਤ ਤੇ ਦੀਪਕ ਫਾਈਨਲ ’ਚ ਪਹੁੰਚੇ
ਅੰਮਾਨ (ਜੌਰਡਨ)-ਭਾਰਤੀ ਪਹਿਲਵਾਨ ਉਦਿਤ ਨੇ ਅੱਜ ਇੱਥੇ ਏਸ਼ੀਅਨ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੇ 61 ਕਿਲੋਗ੍ਰਾਮ ਦੇ ਫਾਈਨਲ ਵਿੱਚ ਪਹੁੰਚ ਕੇ ਫ੍ਰੀਸਟਾਈਲ ਮੁਕਾਬਲੇ ’ਚ ਦੇਸ਼ ਦੀਆਂ ਸੋਨ ਤਗਮੇ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਇਸ ਦੌਰਾਨ ਤਜਰਬੇਕਾਰ ਪਹਿਲਵਾਨ ਦੀਪਕ ਪੂਨੀਆ (92 ਕਿਲੋ) ਵੀ ਫਾਈਨਲ ’ਚ ਪਹੁੰਚ ਗਿਆ ਹੈ। ਉਦਿਤ ਤੇ ਦੀਪਕ ਸੋਨ ਤਗ਼ਮੇ ਲਈ ਵਾਹ ਲਾਉਣਗੇ ਜਦਕਿ ਮੁਕੁਲ ਦਹੀਆ (86 ਕਿਲੋ) ਤੇ ਦਿਨੇਸ਼ ਵੀ ਹੈਵੀਵੇਟ 125 ਕਿਲੋ ਵਰਗ ’ਚ ਕਾਂਸੇ ਦੇ ਤਗ਼ਮੇ ਲਈ ਮੁਕਾਬਲਾ ਕਰਨਗੇ।