Sports

ਸਟੀਵ ਸਮਿਥ ਨੇ ਇੱਕ ਰੋਜ਼ਾ ਕ੍ਰਿਕਟ ਨੂੰ ਕਿਹਾ ਅਲਵਿਦਾ

ਦੁਬਈ-ਆਸਟਰੇਲੀਆ ਦੇ ਕਾਰਜਕਾਰੀ ਕਪਤਾਨ ਅਤੇ ਮੁੱਖ ਬੱਲੇਬਾਜ਼ ਸਟੀਵ ਸਮਿਥ ਨੇ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਵਿੱਚ ਭਾਰਤ ਹੱਥੋਂ ਹਾਰ ਤੋਂ ਬਾਅਦ ਅੱਜ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਉਹ ਟੈਸਟ ਅਤੇ ਟੀ-20 ਖੇਡਣਾ ਜਾਰੀ ਰੱਖੇਗਾ। ਜ਼ਖ਼ਮੀ ਪੈਟ ਕਮਿਨਸ ਦੀ ਗੈਰਮੌਜੂਦਗੀ ਵਿੱਚ ਕਪਤਾਨੀ ਕਰਨ ਵਾਲੇ 35 ਸਾਲਾ ਸਮਿਥ ਨੇ ਸੈਮੀਫਾਈਨਲ ਮੈਚ ਵਿੱਚ 96 ਗੇਂਦਾਂ ’ਚ 73 ਦੌੜਾਂ ਬਣਾਈਆਂ। ਉਸ ਨੇ ਭਾਰਤ ਹੱਥੋਂ ਮਿਲੀ ਹਾਰ ਤੋਂ ਬਾਅਦ ਆਪਣੇ ਸਾਥੀਆਂ ਨੂੰ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਸੀ। ਸਮਿਥ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਦੂਜਿਆਂ ਲਈ ਰਸਤਾ ਬਣਾਉਣ ਦਾ ਸਹੀ ਸਮਾਂ ਹੈ। ਇਹ ਸਫਰ ਸ਼ਾਨਦਾਰ ਰਿਹਾ ਅਤੇ ਮੈਂ ਇਸ ਦੇ ਹਰ ਪਲ ਦਾ ਆਨੰਦ ਮਾਣਿਆ। ਇੰਨੇ ਵਧੀਆ ਸਾਥੀਆਂ ਨਾਲ ਦੋ ਵਿਸ਼ਵ ਕੱਪ ਜਿੱਤਣਾ ਸ਼ਾਨਦਾਰ ਸੀ।’ ਆਸਟਰੇਲੀਆ ਦੀ 2015 ਅਤੇ 2023 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਰਹੇ ਸਮਿਥ ਨੂੰ 2015 ਅਤੇ 2021 ਵਿੱਚ ਆਈਸੀਸੀ ਦਾ ਸਰਵੋਤਮ ਇੱਕ ਰੋਜ਼ਾ ਖਿਡਾਰੀ ਚੁਣਿਆ ਗਿਆ ਸੀ। ਉਸ ਨੂੰ 2015 ਵਿੱਚ ਆਈਸੀਸੀ ਪੁਰਸ਼ ਇੱਕ ਰੋਜ਼ਾ ਟੀਮ ਆਫ ਦਿ ਯੀਅਰ ਵਿੱਚ ਵੀ ਚੁਣਿਆ ਗਿਆ ਸੀ। ਸਮਿਥ ਨੇ ਕਿਹਾ, ‘ਹੁਣ ਵਿਸ਼ਵ ਕੱਪ 2027 ਲਈ ਤਿਆਰੀ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ, ਇਸ ਕਰਕੇ ਮੈਨੂੰ ਲੱਗਾ ਕਿ ਇਹ ਦੂਜਿਆਂ ਲਈ ਰਸਤਾ ਬਣਾਉਣ ਦਾ ਸਹੀ ਸਮਾਂ ਹੈ।