Global

ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਡੈਨਵਰ-ਵੀਰਵਾਰ ਨੂੰ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਇੱਕ ਅਮਰੀਕੀ ਏਅਰਲਾਈਨਜ਼ ਦੇ ਜਹਾਜ਼ ਵਿੱਚ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਨੂੰ ਜਲਦੀ ਬਾਹਰ ਕੱਢਣ ਲਈ ਸਲਾਈਡਾਂ ਦੀ ਵਰਤੋ ਕਰਨੀ ਪਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਲਾਈਟ 1006 ਜੋ ਕਿ ਕੋਲੋਰਾਡੋ ਸਪਰਿੰਗਜ਼ ਹਵਾਈ ਅੱਡੇ ਤੋਂ ਡੱਲਾਸ ਫੋਰਟ ਵਰਥ ਜਾ ਰਹੀ ਸੀ, ਨੂੰ ਡੈਨਵਰ ਵੱਲ ਮੋੜਿਆ ਗਿਆ ਅਤੇ ਸ਼ਾਮ 5:15 ਵਜੇ ਦੇ ਕਰੀਬ ਸੁਰੱਖਿਅਤ ਉਤਰਿਆ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੈਕਸੀ ਕਰਦੇ ਸਮੇਂ ਬੋਇੰਗ 737-800 ਦੇ ਇੱਕ ਇੰਜਣ ਨੂੰ ਅੱਗ ਲੱਗ ਗਈ। ਨਿਊਜ਼ ਆਉਟਲੈਟਾਂ ਵੱਲੋਂ ਪੋਸਟ ਕੀਤੀਆਂ ਗਈਆਂ ਫੋਟੋਆਂ ਅਤੇ ਵੀਡੀਓਜ਼ ਵਿੱਚ ਯਾਤਰੀਆਂ ਨੂੰ ਜਹਾਜ਼ ਦੇ ਵਿੰਗ(ਖੰਭ) ’ਤੇ ਖੜ੍ਹੇ ਦਿਖਾਇਆ ਗਿਆ ਹੈ, ਕਿਉਂਕਿ ਧੂੰਆਂ ਜਹਾਜ਼ ਨੂੰ ਘੇਰ ਰਿਹਾ ਸੀ।

ਜਹਾਜ਼ ਨੂੰ ਅੱਗ ਕਦੋਂ ਲੱਗੀ ਇਸ ਬਾਰੇ ਤੁਰੰਤ ਕੋਈ ਸਪੱਸ਼ਟੀਕਰਨ ਨਹੀਂ ਮਿਲਿਆ। ਏਅਰਲਾਈਨ ਅਧਿਕਾਰੀਆਂ ਨੇ ਕਿਹਾ ਕਿ 172 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਮੈਂਬਰਾਂ ਨੂੰ ਟਰਮੀਨਲ ’ਤੇ ਲਿਜਾਇਆ ਗਿਆ। ਇਸ ਦੌਰਾਨ ਕਿਸੇ ਵੀ ਯਾਤਰੀ ਦੇ ਕਿਸੇ ਵੀ ਤਰ੍ਹਾਂ ਦੀ ਸੱਟ ਦੀ ਰਿਪੋਰਟ ਨਹੀਂ ਹੈ। ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਫਾਇਰਫਾਈਟਰਾਂ ਨੇ ਅੱਗ ’ਤੇ ਕਾਬੂ ਪਾ ਲਿਆ