GlobalNational

ਜੈਸ਼ੰਕਰ ਦਾ ਬਰਤਾਨੀਆ ਦੌਰਾ ਮੁਕੰਮਲ

ਲੰਡਨ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਬਰਤਾਨੀਆ ਦੌਰਾ ਐਤਵਾਰ ਨੂੰ ਮੁਕੰਮਲ ਹੋ ਗਿਆ। ਇਸ ਦੌਰਾਨ ਭਾਰਤ ਤੇ ਬਰਤਾਨੀਆ ਦਰਮਿਆਨ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਹੋਈ ਅਤੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਨਵੀਂ ਗਤੀ ਦੇਣ ਦੀ ਦਿਸ਼ਾ ਵਿੱਚ ਕੰਮ ਕੀਤਾ ਗਿਆ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਅੱਜ ਬਿਆਨ ਵਿੱਚ ਦਿੱਤੀ ਹੈ।

ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਦੀ ਮੇਜ਼ਬਾਨੀ ਵਿੱਚ ਟੋਟਨਹੈਮ ਹੌਟਸਪਰ ਸਟੇਡੀਅਮ ਦੇ ਦੌਰੇ ਨਾਲ ਜੈਸ਼ੰਕਰ ਨੇ ਆਪਣੀ ਯਾਤਰਾ ਖ਼ਤਮ ਕੀਤੀ। ਇਸ ਦੌਰਾਨ ਜੈਸ਼ੰਕਰ ਨੇ ਲੈਮੀ ਨਾਲ ਸਟੇਡੀਅਮ ਵਿੱਚ ਟੋਟਨਹੈਮ ਤੇ ਬੋਰਨਮਾਊਥ ਦਰਮਿਆਨ ਫੁਟਬਾਲ ਮੈਚ ਵੀ ਦੇਖਿਆ।

ਵਿਦੇਸ਼ ਮੰਤਰੀ ਨੇ ਬਰਤਾਨੀਆ ਅਤੇ ਆਇਰਲੈਂਡ ਦੇ ਲਗਪਗ ਹਫ਼ਤੇ ਦੇ ਦੌਰੇ ਦੇ ਆਖ਼ਰੀ ਦਿਨ ਐਤਵਾਰ ਨੂੰ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਗੁੱਡ ਮੈਚ ਇਨ ਗਰੇਟ ਕੰਪਨੀ (ਸ਼ਾਨਦਾਰ ਲੋਕਾਂ ਨਾਲ ਚੰਗਾ ਮੈਚ ਦੇਖਿਆ)।

ਬਿਆਨ ਵਿੱਚ ਜੈਸ਼ੰਕਰ ਦੀਆਂ ਕਈ ਉੱਚ ਪੱਧਰੀ ਮੀਟਿੰਗਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ, ਜਿਸ ਵਿੱਚ ਚੇਵਨਿੰਗ ਹਾਊਸ ਵਿੱਚ ਲੈਮੀ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਤੋਂ ਇਲਾਵਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਉਪ ਪ੍ਰਧਾਨ ਮੰਤਰੀ ਏਂਜਲਾ ਰੇਨਰ, ਵਪਾਰ ਤੇ ਕਾਰੋਬਾਰ ਮੰਤਰੀ ਜੋਨਾਥਨ ਰੇਨਾਲਡਜ਼ ਅਤੇ ਗ੍ਰਹਿ ਮੰਤਰੀ ਯਵੇਟ ਕੂਪਰ ਨਾਲ ਚਰਚਾ ਵੀ ਸ਼ਾਮਲ ਹੈ।