* ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ਤੇ ਸਰਕਾਰ ਦੀ ਸੰਵੇਦਨਹੀਣਤਾ ਅਤੇ ਬੇਰੁਖ਼ੀ ਵਿਰੁੱਧ ਅਧਿਆਪਕਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਵਿਅਕਤ ਕੀਤਾ *
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਸੁਰਿੰਦਰ ਕੰਬੋਜ਼ , ਸੁਰਿੰਦਰ ਕੁਮਾਰ ਪੁਆਰੀ , ਹਰਵਿੰਦਰ ਸਿੰਘ ਬਿਲਗਾ , ਬਾਜ ਸਿੰਘ ਖਹਿਰਾ , ਜਸਵਿੰਦਰ ਸਿੰਘ ਔਲਖ , ਗੁਰਜੰਟ ਸਿੰਘ ਵਾਲੀਆ , ਸੁਖਵਿੰਦਰ ਸਿੰਘ ਚਾਹਲ , ਬਲਜੀਤ ਸਿੰਘ ਸਲਾਣਾ , ਸੁਖਜਿੰਦਰ ਸਿੰਘ ਹਰੀਕਾ , ਸੁਖਰਾਜ ਸਿੰਘ ਕਾਹਲੋਂ , ਹਰਬੀਰ ਸਿੰਘ ਸਾਨੀਪੁਰ , ਪਰਮਵੀਰ ਸਿੰਘ , ਕੁਲਵਿੰਦਰ ਸਿੰਘ ਬਾਠ , ਸ਼ਮਸ਼ੇਰ ਸਿੰਘ ਅਤੇ ਅਮਨਦੀਪ ਸਿੰਘ ਗੁਰਾਇਆ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅਧਿਆਪਕ ਬਦਲੀ ਨੀਤੀ ਵਿੱਚ ਅਧਿਆਪਕ ਪੱਖੀ ਲੋੜੀਂਦੀਆਂ ਸੋਧਾਂ ਕਰਨ ਲਈ ਵਾਰ ਵਾਰ ਲਿਖਤੀ ਮੈਮੋਰੰਡਮ ਅਤੇ ਮੀਟਿੰਗਾਂ ਵਿੱਚ ਚਰਚਾ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਅਧਿਆਪਕ ਪੱਖੀ ਸੋਧਾਂ ਨਾ ਕਰਕੇ ਪੰਜਾਬ ਦੇ ਅਧਿਆਪਕਾਂ ਨਾਲ ਖਿਲਵਾੜ ਕੀਤਾ ਹੈ । ਜ਼ਿਕਰਯੋਗ ਹੈ ਕਿ ਨਵ ਨਿਯੁਕਤ ਅਧਿਆਪਕਾਂ ਨੂੰ ਰਿਹਾਇਸ਼ ਦੇ ਨੇੜੇ ਨਿਯੁਕਤ ਕਰਨ ਦੀ ਕੋਠਾਰੀ ਕਮਿਸ਼ਨ ਦੀ ਸਿਫ਼ਾਰਿਸ਼ ਦੇ ਉਲਟ ਘਰਾਂ ਤੋਂ ਦੂਰ ਦੁਰਾਡੇ ਦੇ ਜ਼ਿਲ੍ਹਿਆਂ ਵਿੱਚ ਨਿਯੁਕਤ ਕੀਤਾ ਗਿਆ ਹੈ । ਜਿਸ ਦੇ ਸਿੱਟੇ ਵਜੋਂ ਸੜਕੀ ਦੁਰਘਟਨਾਵਾਂ ਵਿੱਚ ਅਧਿਆਪਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ । ਕੁਝ ਦਿਨ ਪਹਿਲਾਂ ਹੀ ਫਾਜ਼ਿਲਕਾ ਦੇ ਅਧਿਆਪਕ ਜੋ ਤਰਨਤਾਰਨ ਜ਼ਿਲ੍ਹੇ ਵਿੱਚ ਤਾਇਨਾਤ ਸਨ , ਡਿਊਟੀ ਤੇ ਜਾਂਦਿਆਂ ਫਿਰੋਜ਼ਪੁਰ ਵਿਖੇ ਸੜਕੀ ਦੁਰਘਟਨਾ ਵਿੱਚ ਡਰਾਈਵਰ ਸਮੇਤ ਤਿੰਨ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7 ਅਧਿਆਪਕ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ । ਪਰ ਪੰਜਾਬ ਸਰਕਾਰ , ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਵੱਲੋਂ ਸੰਵੇਦਨਹੀਣਤਾ ਦਿਖਾਉਂਦੇ ਹੋਏ ਉਨ੍ਹਾਂ ਅਧਿਆਪਕਾਂ ਦੀ ਸਾਰ ਨਹੀਂ ਲਈ ਗਈ । ਇਥੋਂ ਤੱਕ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਅਧਿਆਪਕਾਂ ਦੇ ਭੋਗ ਸਮੇਂ ਸ਼ਰਧਾਂਜਲੀ ਭੇਂਟ ਕਰਨ ਨਹੀਂ ਪਹੁੰਚਿਆ । ਅਧਿਆਪਕ ਜਥੇਬੰਦੀਆਂ ਹੀ ਜਖਮੀ ਅਧਿਆਪਕਾਂ ਦੇ ਇਲਾਜ ਲਈ ਪਰਿਵਾਰਾਂ ਦੀ ਮੱਦਦ ਕਰ ਰਹੀਆਂ ਹਨ । ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕਰਨ ਦੇ ਨਾਮ ਤੇ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਵੀ ਅਧਿਆਪਕਾਂ ਨੂੰ ਦੂਰ ਦੁਰਾਡੇ ਜ਼ਿਲ੍ਹਿਆਂ ਵਿਚ ਤੈਨਾਤ ਰੱਖ ਕੇ ਪਿਛਲੀਆਂ ਸਰਕਾਰਾਂ ਵਾਂਗ ਹੀ ਅਧਿਆਪਕਾਂ ਨੂੰ ਸਜ਼ਾ ਦੇ ਰਹੀ ਹੈ । ਜਿਸ ਨਾਲ ਕੀਮਤੀ ਜਾਨਾਂ ਜਾਣ ਦੇ ਨਾਲ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਉਸਦੇ ਨਾਲ ਹੀ ਅਧਿਆਪਕ ਤਨਦੇਹੀ ਨਾਲ ਆਪਣੇ ਕਿੱਤੇ ਨਾਲ ਵੀ ਇਨਸਾਫ਼ ਨਹੀਂ ਕਰ ਪਾਉਂਦੇ । ਉਨ੍ਹਾਂ ਨੂੰ ਪੜ੍ਹਾਏ ਜਾਣ ਵਾਲੇ ਪਾਠਕ੍ਰਮ ਦੀ ਤਿਆਰੀ ਕਰਨ ਦਾ ਸਮਾਂ ਹੀ ਨਹੀਂ ਮਿਲਦਾ । ਅੱਜ ਸਮੁੱਚੇ ਪੰਜਾਬ ਦੇ ਅਧਿਆਪਕਾਂ ਨੇ ਅਧਿਆਪਕਾਂ ਪ੍ਰਤੀ ਸਰਕਾਰ ਦੀ ਸੰਵੇਦਨਹੀਣਤਾ ਅਤੇ ਬੇਰੁਖ਼ੀ ਵਿਰੁੱਧ ਕਾਲੇ ਬਿੱਲੇ ਲਾ ਕੇ ਰੋਸ ਵਿਅਕਤ ਕੀਤਾ ਹੈ । ਉਨ੍ਹਾਂ ਮ੍ਰਿਤਕ ਅਧਿਆਪਕਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਣ , ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਜ਼ਖ਼ਮੀ ਅਧਿਆਪਕਾਂ ਦਾ ਇਲਾਜ ਸਰਕਾਰੀ ਤੌਰ ਤੇ ਕਰਵਾਉਣ ਦੀ ਮੰਗ ਕੀਤੀ । ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ( ਵਿਗਿਆਨਿਕ ) ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਮ੍ਰਿਤਕ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਜ਼ਖ਼ਮੀ ਅਧਿਆਪਕਾਂ ਦਾ ਪੰਜਾਬ ਸਰਕਾਰ ਵੱਲੋਂ ਇਲਾਜ ਨਾ ਕਰਵਾਉਣ ਦੇ ਰੋਸ ਵਜੋਂ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਾਲੇ ਬਿੱਲੇ ਲਾਕੇ ਸਕੂਲ ਡਿਊਟੀ ‘ ਤੇ ਕੰਮ ਕੀਤਾ । ਜਲੰਧਰ ਜ਼ਿਲ੍ਹੇ ਵਿੱਚ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੰਵਲਜੀਤ ਸੰਗੋਵਾਲ ਦੀ ਅਗਵਾਈ ਵਿੱਚ , ਫਾਜਿਲਕਾ ਜ਼ਿਲ੍ਹੇ ਵਿੱਚ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਦੀ ਅਗਵਾਈ ਵਿੱਚ , ਮੋਹਾਲੀ ਜ਼ਿਲ੍ਹੇ ਵਿੱਚ ਐਨ.ਡੀ.ਤਿਵਾੜੀ ਅਤੇ ਗੁਰਜੀਤ ਸਿੰਘ ਦੀ ਅਗਵਾਈ ਵਿੱਚ , ਅੰਮ੍ਰਿਤਸਰ ਬਿਕਰਮਜੀਤ ਸਿੰਘ ਸ਼ਾਹ , ਗੁਰਦਾਸਪੁਰ ਸੋਮ ਸਿੰਘ , ਹੁਸ਼ਿਆਰਪੁਰ ਜਤਿੰਦਰ ਸਿੰਘ ਸੋਨੀ , ਮੁਕਤਸਰ ਪਰਗਟ ਸਿੰਘ ਜੰਬਰ , ਲੁਧਿਆਣਾ ਜਗਦੀਪ ਸਿੰਘ ਜੌਹਲ , ਰੋਪੜ ਸੁੱਚਾ ਸਿੰਘ ਚਾਹਲ , ਨਵਾਂਸ਼ਹਿਰ ਅਸ਼ਵਨੀ ਕੁਮਾਰ ਅਤੇ ਲਾਲ ਚੰਦ , ਪਟਿਆਲਾ ਰਘਬੀਰ ਸਿੰਘ ਬੱਲ , ਮਲੇਰਕੋਟਲਾ ਜਰਨੈਲ ਸਿੰਘ ਜੰਡਾਲੀ , ਸੰਗਰੂਰ ਬਲਵੀਰ ਸਿੰਘ , ਫਰੀਦਕੋਟ ਵਿਖੇ ਜੰਗ ਬਹਾਦਰ ਸਿੰਘ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਕਾਲੇ ਬਿੱਲੇ ਲਾਕੇ ਸੋਗ ਅਤੇ ਰੋਸ ਦਾ ਪ੍ਰਗਟਾਵਾ ਕੀਤਾ । ਐਨ ਡੀ ਤਿਵਾੜੀ 7973689591