featured

ਸਿੱਖਿਆ ਵਿਭਾਗ ਅਤੇ ਨਾਨ ਟੀਚਿੰਗ ਸਾਥੀਆਂ ਦੇ “ ਕਲਮ ਛੋੜ” ਸੰਘਰਸ਼ ਦਾ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਡੱਟਵਾ ਸਮਰਥਨ।

ਐਸ ਏ ਐਸ ਨਗਰ,06 ਜੁਲਾਈ( ਮੌਂਟੀ ਸਿੰਘ)ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਸਿੱਖਿਆ ਵਿਭਾਗ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਾਥੀਆਂ ਦੇ “ਕਲਮ ਛੋੜ” ਸੰਘਰਸ਼ ਦਾ ਪੂਰਾ ਸਮਰਥਨ ਕਰਦਿਆਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ,ਸੂਬਾ ਸਕੱਤਰ ਐਨ ਡੀ ਤਿਵਾੜੀ ,ਗੁਲਜ਼ਾਰ ਖਾਨ,ਨਵਪ੍ਰੀਤ ਬੱਲੀ,ਬਿੱਕਰ ਸਿੰਘ ਮਾਖਾ ਨੇ ਕਿਹਾ ਕਿ ਸਮੱਗਰਾ ਸਿੱਖਿਆ ਅਭਿਆਨ ,ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ,ਆਈ.ਦੀ.ਆਰ.ਟੀ. ਦੇ ਸਾਥੀਆਂ ਵੱਲੋਂ ਆਪਣੀ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਲਈ “ਕਲਮ ਛੋੜ “ਸੰਘਰਸ਼ ਦਾ ਫੈਡਰੇਸ਼ਨ ਵਿਗਿਆਨਿਕ ਵੱਲੋਂ ਪੂਰਨ ਸਮੱਰਥ ਹੈ।ਭੂਪਿੰਦਰ ਪਾਲ ਕੌਰ,ਸੁਰਿੰਦਰ ਕੰਬੋਜ,ਸੋਮ ਸਿੰਘ ,ਕੰਵਲਜੀਤ ਸੰਗੋਵਾਲ,ਸੁਖਵਿੰਦਰ ਦੋਦਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋ ਭੱਜ ਰਹੀ ਹੈ ਅਤੇ ਕੇਂਦਰ ਸਰਕਾਰ ਦੀ ਨੀਤੀਆਂ ਤੇ ਚੱਲਦੀ ਹੋਈ ਮੁਲਾਜ਼ਮਾਂ ਦੀਆਂ ਸੇਵਾਵਾਂ ਨਿਯਮਿਤ ਕਰਨ ਦੀ ਥਾਂ ਨਿਜੀਕਰਣ ਦੀ ਨੀਤੀ ਵੱਲ ਵੱਧ ਰਹੀ ਹੈ।ਕੱਚਾ ਮੁਲਾਜ਼ਮ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਅਤੇ ਆਪਣਿਆ ਸੇਵਾਵਾਂ ਨਿਯਮਿਤ ਕਰਵਾਉਣ ਲਈ 06 ਜੁਲਾਈ ਤੋ “ ਕਲਮ ਛੋੜ” ਹੜਤਾਲ ਸੰਘਰਸ਼ ਦੇ ਰਾਹ ਤੇ ਹੈ ਜਿਸ ਦੀ ਡੱਟਵੀ ਹਮਾਇਤ ਪ.ਸ.ਸ.ਫ (ਵਿਗਿਆਨਿਕ ) ਕਰਦੀ ਹੈ ਅਤੇ ਸਮੂਹ ਮੁਲਾਜ਼ਮ ਵਰਗ ਨੂੰ ਇਸ ਸੰਘਰਸ਼ ਦੀ ਹਮਾਇਤ ਅਤੇ ਸਹਿਯੋਗ ਕਰਨ ਦਾ ਸੱਦਾ ਦਿੰਦੀ ਹੈ।ਇਸ ਮੌਕੇ ਜਤਿੰਦਰ ਸਿੰਘ ਸੋਨੀ,ਪ੍ਰਗਟ ਸਿੰਘ ਜੰਬਰ,ਗੁਰਦੀਪ ਸਿੰਘ ਸੰਗਰੂਰ,ਕਮਲਜੀਤ ਸਿੰਘ ਅੰਮ੍ਰਿਤਸਰ ,ਸੁੱਚਾ ਸਿੰਘ ਰੋਪੜ ,ਸਿਕੰਦਰ ਸਿੰਘ ਢੇਰ,ਹਰਮਿੰਦਰ ਸਿੰਘ ਫਤਿਹਗੜ,ਕਰਮਦੀਨ,ਲਾਲ ਚੰਦ ਨਵਾਂ ਸ਼ਹਿਰ ,ਗੁਰਮੀਤ ਸਿੰਘ ਖ਼ਾਲਸਾ ,ਰੇਸ਼ਮ ਸਿੰਘ,ਲਖਵਿੰਦਰ ਸਿੰਘ ਲਾਡੀ ਬਰਨਾਲਾ,ਹਿੰਮਤ ਸਿੰਘ ਦੂਲੋਵਾਲ ,ਅਮਨ ਲੰਬੀ,ਮਨੀਸ਼ ਬਠਿੰਡਾ ,ਕਮਲ ਕੁਮਾਰ,ਅਸ਼ੋਕ ਕੁਮਾਰ,ਧਰਮਿੰਦਰ ਠਾਕਰੇ ਵੱਲੋਂ ਵੀ ਕਲਮ ਛੋੜ ਸੰਘਰਸ਼ ਦਾ ਪੂਰਨ ਹਮਾਇਤ ਐਲਾਨ ਕੀਤਾ ਗਿਆ।

ਐਨ ਡੀ ਤਿਵਾੜੀ

7973689591