featured

ਆਲ ਇੰਡੀਆ ਸਟੇਟ ਗੌਰਮਿੰਟ ਦੇ ਸੱਦੇ ਤੇ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ।

ਐਸ ਏ ਐਸ਼ ਨਗਰ,5 ਜੁਲਾਈ (monty singh    )ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ਤੇ ਪਸਸਫ (ਵਿਗਿਆਨਿਕ ) ਵੱਲੋਂ ਡਿਮਾਂਡ ਡੇ ਮਨਾਇਆ।ਜਿਸ ਵਿੱਚ ਮੁਲਾਜ਼ਮ ਮੰਗਾ ਤੇ ਦੇਸ਼ ਭਰ ਵਿੱਚੋਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ।ਜਿਸ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੇ ਵੀ ਧਰਨੇ /ਰੈਲੀਆਂ ਰਾਹੀਆਂ ਮੰਗ ਪੱਤਰ ਭੇਜੋ।ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ,ਸੂਬਾ ਸਕੱਤਰ ਐਨ ਡੀ ਤਿਵਾੜੀ ,ਨੈਸ਼ਨਲ ਕਾਂਓਸਲ ਮੈਂਬਰ ਭੂਪਿੰਦਰ ਕੌਰ,ਗੁਰਦੀਪ ਸਿੰਘ ਨੇ ਕਿਹਾ ਕਿ ਸਰਕਾਰਾਂ ਮੁਲਾਜ਼ਮ ਮੰਗਾ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਰਹੀ ਹੈ ਅਤੇ ਨਿਜੀਕਰਨ ਦੇ ਰਾਹ ਤੇ ਤੁਰ ਰਹੀਆਂ ਹਨ।ਜਿਸ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਇਹ ਡਿਮਾਂਡ ਡੇ ਮਨਾਇਆ ਗਿਆ ਜਿਸ ਕੜੀ ਵਿੱਚ ਵੱਖ ਵੱਖ ਜਿਲਿਆ ਵਿੱਚ ਰੈਲੀ ਕਰਕੇ ਇਹ ਮੰਗ ਪੱਤਰ ਮੁੱਖ ਮੰਤਰੀ/ਪ੍ਰਧਾਨ ਮੰਤਰੀ ਨੂੰ ਭੇਜੇ ਗਏ।ਜਿਸ ਵਿੱਚ ਆਓਟਸੋਰਸਿੰਗ ਕੰਟਰੈਕਟ ਕਾਮਿਆਂ ਨੂੰ ਰੈਗੂਲਰ ਕਰਨਾ,ਖਾਲ਼ੀਆਂ ਅਸਾਮੀਆਂ ਨੂੰ ਭਰਨ,ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਹਨ ਜੋ ਸਿਆਸੀ ਮੁੱਦੇ ਬਣ ਗਏ ਹਨ ਜੋ ਸਰਕਾਰਾਂ ਇੰਨਾਂ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰੇਗੀ ਉਨ੍ਹਾਂ ਨੂੰ ਚੋਣ ਨਤੀਜੇ ਭੁਗਤਣੇ ਪੈਣਗੇ।ਉੱਨਾਂ ਪੰਜਾਬ ਸਰਕਾਰ ਵੱਲੋਂ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਕੱਚੇ ਮੁਲਾਜ਼ਮਾਂ ਦੀ ਨਿਗੂਣੀ ਤਨਖ਼ਾਹ ਵਾਧਾ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ।ਇਸ ਮੌਕੇ ਬਠਿੰਡਾ ਵਿੱਚ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ,ਮਾਨਸਾ ਵਿੱਚ ਬਿੱਕਰ ਸਿੰਘ ਮਾਖਾ,ਕੇਵਲ ਸਿੰਘ ਅਤਲਾ,ਗੁਰਦਾਸਪੁਰ ਵਿੱਚ ਸੋਮ ਸਿੰਘ ,ਫਾਜਿਲਕਾ ਵਿੱਚ ਸੁਰਿੰਦਰ ਕੰਬੋਜ,ਮੋਹਾਲੀ ਵਿੱਚ ਐਨ ਡੀ ਤਿਵਾੜੀ,ਗੁਰਮੀਤ ਸਿੰਘ ਖ਼ਾਲਸਾ ਵਲੋ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ।

ਐਨ ਡੀ ਤਿਵਾੜੀ

7973689591