ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਬੈਠਕ ਤੁਥੂਕੁਡਿ ਵਿੱਚ ਸੁਰੂ।ਕੱਚੇ,ਆਉਟਸੌਰਸਿੰਗ, ਤੇ ਠੇਕੇਪ੍ਰਣਾਲੀ ਦੇ ਖ਼ਾਤਮੇ ਲਈ ਸਾਰਾ ਮੁਲਾਜ਼ਮ ਵਰਗ ਇਕਮੁਠਤਾ ਨਾਲ ਸੰਘਰਸ਼ ਕਰੇ : ਸੁਭਾਸ ਲਾਂਬਾ ।
ਤੂਥੁਕੁਡਿ,9 ਜੁਲਾਈ ( ) ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਦੋ ਰੋਜ਼ਾ ਕਾਰਜਕਾਰਨੀ ਦੀ ਮੀਟਿੰਗ ਤਮਿਲਨਾਡੂ ਗੌਰਮਿੰਟ ਇੰਪਲਾਈਜ ਯੂਨੀਅਨ ਦੇ ਦਫਤਰ ਕਾਮਰੇਡ ਕੇ ..ਆਰ ਸੰਕਰਨ ਹਾਲ ,ਤੂਥੁਕੁਡਿ ਵਿੱਚ ਸੁਰੂ ਹੋਈ ।ਝੰਡਾ ਲਹਿਰਾਉਣ ਦੀ ਰਸਮ ਕੋਮੀ ਪ੍ਰਧਾਨ ਕਾਮਰੇਡ ਸੁਭਾਸ ਲਾਂਬਾ, ਕੌਮੀ ਜਨਰਲ ਸਕੱਤਰ ਏ ਸ੍ਰੀਕੁਮਾਰ ਨੇ ਕੀਤਾ।ਸਵਾਗਤੀ ਭਾਸ਼ਣ ਐਨ.ਵੈਕਰੇਸ਼ਨ ਉਪ ਜਨਰਲ ਸਕੱਤਰ ਨੇ ਕੀਤੀ।ਉਹਨਾਂ ਨੇ ਆਪਣੇ ਭਾਸ਼ਣ ਵਿੱਚ ਨਿਜੀਕਰਨ ਦੇ ਖ਼ਿਲਾਫ਼ ,ਪੁਰਾਣੀ ਪੈਨਸ਼ਨ ਬਹਾਲੀ,ਪੱਕੀ ਭਰਤੀ,ਸਿੱਖਿਆ ਅਤੇ ਸਿਹਤ ਯੋਜਨਾਵਾਂ ਦਾ ਸੱਭ ਨੂੰ ਲਾਭ ਦੇਣ ਤੇ ਰੁਜ਼ਗਾਰ ਦੀ ਗਰੰਟੀ ਦੇਣ ਦੀ ਮੰਗ ਕੀਤੀ।ਸੀਟੂ ਦੇ ਕੌਮੀ ਸਕੱਤਰ ਆਰ. ਕਰੂਮਲਯਾਨ ਨੇ ਦੇਸ਼ ਦੀ ਮੋਦੀ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ ਮਾਰੂ ਨੀਤੀਆਂ ਤੇ ਚਾਨਣਾ ਪਾਇਆ ਤੇ ਇਨ੍ਹਾਂ ਨੀਤੀਆਂ ਨੂੰ ਹਰਾਉਣ ਲਈ ਮਿਲ ਕੇ ਸੰਘਰਸ਼ ਕਰਨ ਦਾ ਹੋਕਾ ਦਿੱਤਾ। ਸ੍ਰੀ ਏ ਸ੍ਰੀ ਕੁਮਾਰ ਨੇ ਰਿਪੋਰਟ ਪੜਦਿਆ ਸਾਰੇ ਕਾਰਜਾਰੀ ਮੈਂਬਰਾਂ ਤੋ ਮੰਗ ਕੀਤੀ ਕਿ ਪੂਰੇ ਦੇਸ਼ ਵਿੱਚ ਪੁਰਾਣੀ ਪੈਨਸ਼ਨ ਬਹਾਲੀ,ਪੱਕਾ ਰੁਜ਼ਗਾਰ ਅਤੇ ਨਿਜੀਕਰਨ ਦਾ ਡੱਟ ਕੇ ਵਿਰੋਧ ਪੂਰੇ ਦੇਸ਼ ਵਿੱਚ ਕੀਤਾ ਜਾਵੇ।ਦੇਸ਼ ਦਾ ਸਾਰਾ ਮੁਲਾਜ਼ਮ ਇਕਮੁਠ ਹੋ ਕੇ ਮੋਦੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕਰੇ ਅਤੇ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਇਨ੍ਹਾਂ ਨੀਤੀਆਂ ਤੋ ਸੁਚੇਤ ਕਰਦਾ ਹੋਇਆ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਲੋਕ ਮਾਰੂ ਨੀਤੀਆਂ ਤੇ ਵਿਰੋਧ ਵਿੱਚ ਨਾਲ ਜੋੜੇ।ਉਨ੍ਹਾਂ ਕਿਹਾ ਕਿ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਮੈਂਬਰਸ਼ਿਪ ਨੂੰ ਵਧਾਉਂਦਿਆਂ ਹੋਇਆ ਆਪਣੀ ਐਫਿਲੈਟਿਡ ਜੰਥੇਬੰਦੀਆ ਨੂੰ ਅਗਾਂਹ ਕੀਤਾ ਕਿ ਮੁਲਾਜ਼ਮ ਮਾਰੂ ਨੀਤੀਆਂ ਦਾ ਟਾਕਰਾ ਕਰਨ ਲਈ ਸਾਰੇ ਆਊਟਸੋਰਸਿੰਗ,ਕੱਚੇ ,ਐਨ .ਪੀ. ਐਸ.ਮੁਲਾਜ਼ਮਾਂ ਨੂੰ ਆਪਣੀ ਜੰਥੇਬੰਦੀਆ ਨਾਲ ਜੋੜਦੇ ਹੋਏ ਉਨ੍ਹਾਂ ਦੀ ਲੜਾਈ ਨੂੰ ਮਜ਼ਬੂਤੀ ਪ੍ਰਦਾਨ ਕਰੋ।ਦੇਸ਼ ਦੇ ਸਾਰੇ ਮੁਲਾਜ਼ਮ ਜੇਕਰ ਮਿਲ ਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਮੁਕਾਬਲਾ ਕਰਨਗੇ ਤਾਂ ਜਲਦ ਹੀ ਇਨ੍ਹਾਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਮੋੜਾ ਦਿੱਤਾ ਜਾਵੇਗਾ।ਇਸ ਮੀਟਿੰਗ ਵਿੱਚ ਦੋ ਦਿਨ ਦੇਸ਼ ਦੇ ਸਾਰੇ ਮੁਲਾਜ਼ਮ ਸੰਗਠਨ ਮੁਲਾਜ਼ਮਾਂ ਦੀਆਂ ਵੱਖ ਵੱਖ ਔਕੜਾਂ ਤੇ ਚਰਚਾ ਕਰਨਗੇ।ਇਸ ਮੌਕੇ ਚੰਡੀਗੜ ਵੱਲੋਂ ਗੋਪਾਲ ਜੋਸ਼ੀ,ਰਘਬੀਰ ਚੰਦ,ਰਾਜਿੰਦਰ ਕਟੋਚ,ਪੰਜਾਬ ਵੱਲੋਂ ਐਨ ਡੀ ਤਿਵਾੜੀ ,ਸਤੀਸ ਰਾਣਾ,ਹਰਿਆਣਾ ਵੱਲੋਂ ਸਤੀਸ਼ ਸੇਠੀ ,ਬਿਹਾਰ ਵੱਲੋਂ ਸ਼ਸ਼ੀ ਕਾਂਤ ਰਾਏ,ਸਮੇਤ ਕੇਰਲਾ ,ਉੜੀਸਾ,ਮਹਾਰਾਸ਼ਟਰ,ਮੇਘਲਿਆਂ ,ਰਾਜਸਥਾਨ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਦੇ ਕਾਰਜਾਰੀ ਮੈਂਬਰਾਂ ਨੇ ਸਮੂਲਿਅਤ ਕੀਤੀ
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591