.ਆਈ.ਜੀ ਜਲੰਧਰ ਰੇਂਜ ਦੀ ਨਿਗਰਾਨੀ ਹੇਠ ਹੁਸ਼ਿਆਰਪੁਰ ਪੁਲਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਕੀਤਾ ਸਰਚ ਆਪ੍ਰੇਸ਼ਨ।
ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ . ਐੱਸ ਭੂਪਤੀ ਆਈ.ਪੀ.ਐਸ ਡੀ.ਆਈ.ਜੀ ਜਲੰਧਰ ਰੇਂਜ ਸਰਤਾਜ ਸਿੰਘ ਚਾਹਲ ਆਈ.ਪੀ.ਐੱਸ ਐੱਸ.ਐੱਸ.ਪੀ ਹੁਸ਼ਿਆਰਪੁਰ ਦੀ ਖ਼ੁਦ ਨਿਗਰਾਨੀ ਹੇਠ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ ਮੁਖਤਿਆਰ ਰਾਏ ਪੀ.ਪੀ.ਐਸ ਕਪਤਾਨ ਤਫਤੀਸ਼ ਅਤੇ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਕਪਤਾਨ ਪੁਲਸ ਸਬ ਡਵੀਜ਼ਨ ਗੜ੍ਹਸ਼ੰਕਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਬਸਤੀ ਸਾਸ਼ੀਆਂ ਦੋਨੋਵਾਲ ਖੁਰਦ ਅਤੇ ਡੇਰਾ ਦੇਨੋਵਾਲ ਖੁਰਦ ਵਿਖੇ ਜਿਲ੍ਹਾ ਪੁਲਸ ਹੈੱਡਕੁਆਰਟਰ ਤੇ ਸਬ ਡਿਵੀਜ਼ਨ ਗੜ੍ਹਸ਼ੰਕਰ ਤੋਂ 300 ਪੁਲੀਸ ਕਰਮਚਾਰੀਆਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਅਚਨਚੇਤ ਪਿੰਡ ਬਸਤੀ ਸੈਂਹਸੀਆਂ ਦੋਨੋਵਾਲ ਖੁਰਦ ਅਤੇ ਡੇਰਾ ਦੋਨੋਵਾਲ ਖੁਰਦ ਦੇ ਆਉਣ ਜਾਣ ਵਾਲਿਆਂ ਰਸਤਿਆਂ ਤੇ ਨਾਕਾਬੰਦੀ ਕਰਕੇ ਅਤੇ ਦੋਨਾਂ ਪਿੰਡਾਂ ਦੀ ਘੇਰਾਬੰਦੀ ਕਰਕੇ ਸਾਰੇ ਘਰਾਂ ਤੇ ਡੇਰਿਆਂ ਦੀ ਸਰਚ ਕਾਰਵਾਈ ਕੀਤੀ ਗਈ ਅਤੇ ਨਸ਼ਾ ਵੇਚਣ ਵਾਲਿਆਂ ਦੀ ਤਲਾਸ਼ ਕੀਤੀ ਗਈ ਇਸ ਸਰਚ ਆਪ੍ਰੇਸ਼ਨ ਦਾ ਮੁੱਖ ਮੰਤਵ ਨਸ਼ੇ ਨੂੰ ਪੰਜਾਬ ਵਿੱਚੋਂ ਖ਼ਤਮ ਕਰਨਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚਿਤਾਵਨੀ ਦੇਣਾ ਹੈ ਕਿ ਉਹ ਨਸ਼ਾ ਵੇਚਣ ਦੇ ਧੰਦੇ ਨੂੰ ਬੰਦ ਕਰ ਦੇਣ ਤਾਂ ਜੋ ਪੰਜਾਬ ਦਾ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਸਕਣ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਕਿ ਪੁਲੀਸ ਨਸ਼ੇ ਦੇ ਖਾਤਮੇ ਲਈ ਹਰ ਸਮੇਂ ਤੱਤਪਰ ਹੈ ਅਤੇ ਲੋਕ ਨਸ਼ਾ ਖ਼ਤਮ ਕਰਨ ਲਈ ਪੁਲਸ ਦਾ ਸਹਿਯੋਗ ਕਰਨ ਇਸ ਅਪਰੇਸ਼ਨ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਦੀ ਵੀ ਪੁੱਛਗਿੱਛ ਕੀਤੀ ਗਈ । ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਹੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਪਿੰਡ ਤੇ ਪਹਿਲਾਂ ਤੋਂ ਹੀ ਨਿਗਰਾਨੀ ਰੱਖੀ ਜਾ ਰਹੀ ਹੈ ਪਿਛਲੇ ਸਮੇਂ ਦੌਰਾਨ ਨਵੀਂ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਵੀ ਇਸ ਪਿੰਡ ਵਿੱਚ ਸਰਚ ਕਰਵਾਈ ਗਈ ਸੀ ਅਤੇ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਉਹ ਇਹ ਧੰਦਾ ਛੱਡ ਦੇਣ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੋਂ ਨਵੀਂ ਸਰਕਾਰ ਬਣੀ ਇਕੱਲੇ ਥਾਣਾ ਗੜ੍ਹਸ਼ੰਕਰ ਵਿਚ ਹੀ ਐੱਨ.ਡੀ.ਪੀ.ਐੱਸ ਐਕਟ ਤਹਿਤ 21 ਮੁਕੱਦਮੇ ਦਰਜ ਕੀਤੇ ਗਏ ਜਿਸ ਵਿੱਚ 31 ਭਾਰਤ ਨੇ ਪੰਜ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 16 ਵਿਅਕਤੀ ਪਿੰਡ ਬਸਤੀ ਸੈਂਹਸੀਆਂ ਦੋਨੋਵਾਲ ਅਤੇ ਡੇਰਾ ਦੇਨੋਵਾਲ ਖੁਰਦ ਦੇ ਰਹਿਣ ਵਾਲੇ ਹਨ ਇਸ ਸਮੇਂ ਦੌਰਾਨ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਸ ਮੌਕੇ ਹੈਰੋਇਨ 380 ਗਰਾਮ ਨਸ਼ੀਲਾ ਪਦਾਰਥ 362 ਗਰਾਮ ਡੋਡੇ ਚੂਰਾ ਪੋਸਤ 25 ਕਿੱਲੋ 500 ਗ੍ਰਾਮ ਕੈਪਸੂਲ 700 ਗੋਲੀਆ 1650 ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ।