*ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਸ਼ੇਸ਼* _*ਰਾਜ ਪੱਧਰੀ ਵਰਚੁਅਲ ਕਾਨਫ਼ਰੰਸ ਵਿੱਚ ਸ਼ਾਮਲ ਹੋਏ ਸਿੱਖਿਆ ਅਧਿਕਾਰੀ ਅਤੇ ਵਿਦਿਆਰਥੀ*_

ਜਲੰਧਰ 5 ਜੂਨ : ( ਚਰਨਜੀਤ ਸਿੰਘ ) ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਡਾਇਰੈਕਟਰ ਸਾਇੰਸ ਟੈਕਨਾਲੋਜੀ ਅਤੇ ਵਾਤਾਵਰਣ ਮਾਣਯੋਗ ਮਨੀਸ਼ ਕੁਮਾਰ ਦੀ ਅਗਵਾਈ ਵਿੱਚ ਵਰਚੁਅਲ ਮਾਧਿਅਮ ਰਾਹੀਂ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨਾ ਸਿੱਖਿਆ ਅਧਿਕਾਰੀਆਂ ਅਤੇ ਵੱਖ ਵੱਖ ਵਾਤਾਵਰਨ ਸਬੰਧੀ ਐੱਨਜੀਓ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਦਫਤਰ ਵਿਖੇ ਹੋਈ ਇਸ ਵਰਚੁਅਲ ਮੀਟਿੰਗ ਵਿੱਚ ਮੁੱਖ ਤੌਰ ਤੇ ਵਿਧਾਇਕ ਰਮਨ ਅਰੋਡ਼ਾ, ਏਡੀਸੀ ਵਰਿੰਦਰਪਾਲ ਸਿੰਘ, ਐਸਡੀਐਮ ਬਲਬੀਰ ਰਾਜ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਮੌਜੂਦ ਸਨ। ਇਸ ਮੌਕੇ ਡਾਇਰੈਕਟਰ ਮਨੀਸ਼ ਕੁਮਾਰ ਵੱਲੋਂ ਮੌਜੂਦ ਪ੍ਰਿੰਸੀਪਲ ਸਾਹਿਬਾਨ, ਲੈਕਚਰਾਰ, ਅਧਿਆਪਕ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦੇ ਹੋਏ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਵੀ ਚਾਨਣਾ ਪਾਇਆ ਗਿਆ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਪ੍ਰਿੰਸੀਪਲ ਰਾਜੀਵ ਹਾਂਡਾ, ਧਰਮਿੰਦਰ ਰੈਨਾ, ਭੁਪਿੰਦਰਪਾਲ ਸਿੰਘ, ਹਰਜਿੰਦਰ ਕੌਰ, ਕਿਰਨ ਜਯੋਤੀ, ਲੈਕਚਰਾਰ ਹਰਦਰਸ਼ਨ ਸਿੰਘ, ਦਿਵਾਕਰ ਸੂਦ, ਹਰਜੀਤ ਕੁਮਾਰ ਬਾਵਾ, ਕਮਲਜੀਤ, ਅਨਿਲ ਸ਼ਰਮਾ, ਹਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਜਮਾਤਾਂ ਦੇ ਵਿਦਿਆਰਥੀ ਮੌਜੂਦ ਸਨ।