featured

ਪ ਸ ਸ ਫ ਵਿਗਿਆਨਕ ਵੱਲੋਂ ਆਪਣਾ ਸਲਾਨਾ ਕਲੰਡਰ ਸਾਥੀ ਲਾਲ ਸਿੰਘ ਧਨੌਲਾ ਨੂੰ ਸਮਰਪਿਤ* 

 

ਧਨੌਲਾ 5 ਜਨਵਰੀ ( monty singh) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਨੇ ਜਥੇਬੰਦੀ ਦਾ ਸਲਾਨਾ ਕਲੰਡਰ ਧਨੌਲਾ ਬਰਨਾਲਾ ਤੋਂ ਜ਼ਾਰੀ ਕੀਤਾ। ਜਥੇਬੰਦੀ ਨੇ ਆਪਣਾ ਇਹ ਕਲੰਡਰ ਲੋਕ ਘੋਲਾਂ ਦੇ ਨਿਧੜਕ ਯੋਧੇ ਸਾਥੀ ਲਾਲ ਸਿੰਘ ਨੂੰ ਸਮਰਪਿਤ ਕੀਤਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਧਨੌਲਾ ਸਾਥੀ ਲਾਲ ਸਿੰਘ ਧਨੌਲਾ ਦੀ ਕਰਮਭੂਮੀ ਹੈ। ਜਥੇਬੰਦੀ ਦਾ ਕਲੰਡਰ ਜ਼ਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਸਾਥੀ ਐਨ ਡੀ ਤਿਵਾੜੀ ਨੇ ਕਿਹਾ ਕਿ ਸਾਥੀ ਲਾਲ ਸਿੰਘ ਧਨੌਲਾ ਨੇ ਆਪਣਾ ਸਾਰਾ ਜੀਵਨ ਲੋਕ ਘੋਲਾਂ ਦੇ ਲੇਖੇ ਲਾਇਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦੇ ਜਨਰਲ ਸਕੱਤਰ ਹੁੰਦਿਆਂ ਸਾਥੀ ਵੱਲੋਂ ਅਨੇਕਾਂ ਘੋਲ ਲੜੇ ਗਏ ਅਤੇ ਜਿੱਤ ਪ੍ਰਾਪਤ ਕਰਕੇ ਮੁਲਾਜ਼ਮਾਂ ਦੀਆਂ ਅਨੇਕਾਂ ਔਕੜਾਂ ਦਾ ਹੱਲ ਕੱਢ ਕੇ ਦਿੱਤਾ।ਇਸ ਮੌਕੇ ਸਾਥੀਆਂ ਨੇ ਸਾਥੀ ਲਾਲ ਸਿੰਘ ਧਨੌਲਾ ਦੇ ਰਾਹਾਂ ਤੇ ਚੱਲਣ ਦਾ ਅਹਿਦ ਲਿਆ।ਅੱਜ ਜਦੋਂ ਅਸੀਂ ਸਾਥੀ ਨੂੰ ਯਾਦ ਕਰ ਰਹੇ ਹਾਂ ਉਸ ਵਕਤ ਸਰਕਾਰੀ ਵਿਭਾਗ ਖਤਮ ਕੀਤੇ ਜਾ ਰਹੇ ਹਨ,ਖਾਲੀ ਪਈਆਂ ਅਸਾਮੀਆਂ ਭਰਨ ਦੀ ਬਜਾਏ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ,ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, ਕੱਚਿਆਂ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ,ਨਵ ਨਿਯੁਕਤਾ ਤੇ ਪੰਜਾਬ ਸਕੇਲ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਅਨੇਕ ਹੋਰ ਮਸਲੇ ਅਧਵਾਟੇ ਪਏ ਹਨ ਅਜਿਹੇ ਹਲਾਤਾਂ ਵਿੱਚ ਸਾਨੂੰ ਸਾਰਿਆਂ ਨੂੰ ਲਾਲ ਸਿੰਘ ਧਨੌਲਾ ਜੀ ਦੀ ਜ਼ਿੰਦਗੀ ਤੋਂ ਸੇਧ ਲੈ ਕੇ ਸੰਘਰਸ਼ ਕਰਨ ਦੀ ਲੋ੍ੜ ਹੈ।ਅੱਜ ਇਸ ਮੌਕੇ ਤੇ ਸਾਥੀ ਗੁਲਜ਼ਾਰ ਖਾਂ, ਸੁਖਵਿੰਦਰ ਸਿੰਘ ਮੁਕਤਸਰ, ਬਾਬੂ ਸਿੰਘ ਫਰੀਦਕੋਟ,ਲਖਵਿੰਦਰ ਸਿੰਘ ਲਾਡੀ, ਅਸ਼ੋਕ ਕੁਮਾਰ ਸੰਗਰੂਰ,ਹਰਭਜਨ ਸਿੰਘ ਸੰਗਰੂਰ, ਭੁਪਿੰਦਰ ਸਿੰਘ ਬਠਿੰਡਾ, ਰਾਜਦੀਪ ਸਿੰਘ,ਪਿਰਮਲ ਸਿੰਘ, ਸਤਵਿੰਦਰ ਸਿੰਘ,ਕਰਮਦੀਨ,ਸਤਿੰਦਰ ਸਿੰਘ,ਲਖਵੀਰ ਸਿੰਘ, ਸੁਖਜਿੰਦਰ ਸਿੰਘ,ਲਖਵੀਰ ਸਿੰਘ,ਪਰਮਿੰਦਰ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ,ਜੁਗਰਾਜ ਸਿੰਘ,ਪਰਮਿੰਦਰ ਸਿੰਘ, ਜਗਜੀਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ,ਦਿਲਰਾਜ ਸਿੰਘ, ਗੁਰਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਆਗੂ ਹਾਜਰ ਸਨ।