ਔਰਤਾ ਨੂੰ ਮਜਬੂਤ ਕੀਤੇ ਬਿਨਾ ਅਧਿਆਪਕ ਸੰਘਰਸ਼ ਸਫਲ ਨਹੀਂ ਹੋ ਸਕਦੇ : ਮਰੀਅਮ ਧਾਵਲੇ।

ਐਸ ਏ ਐਸ ਨਗਰ/ਵਿਜੈਵਾੜਾ,21 ਮਈ( )ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੀ ਵਿਜੈਵਾੜਾ ਕਾਨਫਰੰਸ ਦਾ ਦੂਸਰਾ ਦਿਨ ਔਰਤਾਂ ਤੇ ਕੁੜੀਆਂ ਦੇ ਵਿਸ਼ੇ ਤੇ ਰਿਹਾ।ਜਿਸ ਦਾ ਉਦਘਾਟਨ ਮਰੀਅਮ ਧਾਵਲੇ ,ਜਨਰਲ ਸਕੱਤਰ ਆਲ ਇੰਡੀਆਂ ਡੈਮੋਕਰੇਟਿਵ ਵੂਮੈਨ ਅਸ਼ੋਸੀਏਸਨ ਨੇ ਕੀਤਾ।ਉਹਨਾਂ ਨੇ ਕਿਹਾ ਕਿ ਔਰਤਾਂ ਅਤੇ ਕੁੜੀਆਂ ਨਾਲ ਵਿਤਕਰਾ ਸਮਾਜ ਵਿੱਚ ਨਿਰੰਤਰ ਵੱਧਦਾ ਜਾ ਰਿਹਾ ਹੈ।ਦੇਸ਼ ਵਿੱਚ ਔਰਤਾਂ ਦੀ ਦਸ਼ਾ ਕਾਫ਼ੀ ਮਾੜੀ ਹੈ ।ਉਹਨਾਂ ਨੇ ਬੋਲਦਿਆਂ ਕਿਹਾ ਕਿ ਜੰਥੇਬੰਦਕ ਤੌਰ ਤੇ ਜਦੋਂ ਤੱਕ ਔਰਤਾਂ ਮਜ਼ਬੂਤ ਨਹੀਂ ਹੁੰਦੀਆਂ ਦੇਸ਼ ਵਿੱਚ ਲਿੰਗ ਭੇਤ ਭਾਵ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ ।ਉਹਨਾਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਅਧਿਆਪਕ ਜੰਥੇਬੰਦੀਆ ਵਿੱਚ ਔਰਤਾਂ ਦੀ ਭੂਮਿਕਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ।ਅੱਜ ਦੇ ਤੀਸਰੇ ਸ਼ੈਸਨ ਵਿੱਚ ਜੀਟੀਯੂ ਪੰਜਾਬ (ਵਿਗਿਆਨਿਕ ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸ਼ਾਹ ਵੱਲੋਂ ਪੰਜਾਬ ਵਿੱਚ ਪ੍ਰੀ ਪ੍ਰਾਇਮਰੀ ਵਿੱਚ ਕਾਰਜ ਕਰਦੇ ਵਾਲੰਟੀਅਰ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਵਾਉਣ,ਪੁਰਾਣੀ ਪੈਨਸ਼ਨ ਬਹਾਲੀ,ਨਵੀਂ ਸਿੱਖਿਆ ਨੀਤੀ ਦਾ ਡੱਟ ਕੇ ਵਿਰੋਧ ਕਰਨ ਤੇ ਪੀ.ਐਫ.ਐਮ.ਐਸ.(ਪਬਲਿਕਫਾਈਨਾਂਸ ਮੈਨੇਜਮੈਂਟ ਸਿਸਟਮ) ਰਾਹੀ ਗਰਾਂਟਾਂ ਖਰਚਣ ਵਿੱਚ ਅਧਿਆਪਕ ਵਰਗ ਨੂੰ ਬੁਰੀ ਤਰਾਂ ਉਲ਼ਝਾਇਆ ਜਾ ਰਿਹਾ ਹੈ।ਇਸ ਨੂੰ ਵਾਪਸ ਲਿਆ ਜਾਵੇ।ਇਸ ਮੌਕੇ ਜੀਟੀਯੂ (ਵਿਗਿਆਨਿਕ ) ਵੱਲੋਂ ਸੂਬਾ ਪ੍ਰਧਾਨ ਹਰਜੀਤ ਬਸੋਤਾ,ਨਵਪ੍ਰੀਤ ਬੱਲੀ,ਸੁਰਿੰਦਰ ਕੰਬੋਜ,ਐਨ ਡੀ ਤਿਵਾੜੀ,ਸੋਮ ਸਿੰਘ,ਪ੍ਰਗਟ ਸਿੰਘ ਜੰਬਰ,ਅਮਰਜੀਤ ਸਿੰਘ,ਜਗਤਾਰ ਸਿੰਘ ਖਮਾਣੋ,ਹਰਵਿੰਦਰ ਸਿੰਘ,ਸੁਚਾ ਸਿੰਘ ਚਾਹਲ,ਜੰਗ ਬਹਾਦਰ ਸਿੰਘ,ਪਰਮਜੀਤ ਕੋਰ ,ਲਖਵਿੰਦਰ ਕੌਰ,ਪਰਮਜੀਤ ਕੌਰ ਬਸੋਤਾ ਅਦਿ ਸ਼ਾਮਿਲ ਸਨ।

ਐਨ ਡੀ ਤਿਵਾੜੀ

ਸੰਪਰਕ ਨੰਬਰ 7973689581