ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਦੇ ਅੱਠਵਾਂ ਡੈਲੀਗੇਟ ਇਜਲਾਸ ਜੋ ਵਿਜੈਵਾੜਾ (ਆਧਰਾਂ ਪ੍ਰਦੇਸ਼ ) ਵਿੱਚ ਹੋ ਰਿਹਾ ਹੈ।

ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਦੇ ਅੱਠਵਾਂ ਡੈਲੀਗੇਟ ਇਜਲਾਸ ਜੋ ਵਿਜੈਵਾੜਾ (ਆਧਰਾਂ ਪ੍ਰਦੇਸ਼ ) ਵਿੱਚ ਹੋ ਰਿਹਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦਾ 18 ਮੈਂਬਰਾਂ ਦਾ ਡੈਲੀਗੇਸ਼ਨ ਪੰਜਾਬ ਪ੍ਰਧਾਨ ਹਰਜੀਤ ਸਿੰਘ ਬਸੋਤਾ ਦੀ ਪ੍ਧਾਨਗੀ ਹੇਠ ਵਿਜੈਵਾੜਾ ਪੁੱਜਿਆ। ਇਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਦੇ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ), ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦਾ ਹਿੱਸਾ ਹੈ। ਇਸ 3 ਦਿਨਾਂ ਇਜਲਾਸ ਵਿੱਚ ਅਧਿਆਪਕਾਂ ਦੀਆਂ ਹੱਕੀ ਮੰਗਾਂ ਅਤੇ ਅਧਿਆਪਕ ਸਮੱਸਿਆਵਾਂ ਬਾਰੇ ਬਹੁਤ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕਰਨ ਲਈ ਸਮੁੱਚੇ ਦੇਸ਼ ਵਿੱਚੋਂ ਇਸ ਇਜਲਾਸ ਵਿੱਚ 28 ਰਾਜਾਂ ਦੇ 800 ਦੇ ਲਗਭੱਗ ਡੈਲੀਗੇਟ ਭਾਗ ਲੈ ਰਹੇ ਹਨ।

ਇਸ ਇਜਲਾਸ ਦੇ ਉਦਘਾਟਨੀ ਸਮਾਗਮ ਵਿੱਚ ਸੀ ਐਨ ਭਾਰਤੀ, ਏ. ਸ੍ਰੀ ਕੁਮਾਰ ਅਤੇ ਵੀ. ਬਾਲਾ ਸੁਬਰਾਮਨੀਅਮ ਸਮੇਤ ਬੁਲਾਰਿਆਂ ਨੇ ਨਵੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ । ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਗਿਆ। ਕਿਉਂਕਿ ਇਹ ਨੀਤੀ ਬੱਚਿਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਤਿਲਾਂਜਲੀ ਦਿੰਦੀ ਹੋਈ ਫ਼ਿਰਕੂ ਬਣਾਉਣ ਵੱਲ ਵਧਦੀ ਹੈ । ਇਹ ਨੀਤੀ ਸਿੱਖਿਆ ਮਾਹਿਰਾਂ ਦੀ ਸਲਾਹ ਤੋਂ ਬਿਨਾ ਤਿਆਰ ਕੀਤੀ ਗਈ ਹੈ ਅਤੇ ਕਾਰਪੋਰੇਟਾਂ ਦੇ ਹੱਕ ਵਿੱਚ ਅਤੇ ਸਿੱਖਿਆ ਦੇ ਭਗਵਾਂਕਰਨ ਕਰਨ ਦੇ ਉਦੇਸ਼ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ।

ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਅਭਿਜੀਤ ਮੁਖਰਜੀ ਪ੍ਰਧਾਨ ਐਸ ਟੀ ਐਫ ਆਈ ਨੇ ਨਿਭਾਈ। ਪੰਜਾਬ ਤੋਂ ਡੈਲੀਗੇਟ ਇਜਲਾਸ ਵਿੱਚ ਨਵਪ੍ਰੀਤ ਬੱਲੀ ਜਲੰਧਰ, ਸੁਰਿੰਦਰ ਕੰਬੋਜ ਫਾਜਿਲਕਾ, ਬਿਕਰਮਜੀਤ ਸਿੰਘ ਸ਼ਾਹ ਅਮ੍ਰਿੰਤਸਰ, ਪਰਗਟ ਸਿੰਘ ਜੰਬਰ ਸ਼੍ਰੀ ਮੁਕਤਸਰ ਸਾਹਿਬ, ਨਰਾਇਣ ਦੱਤ ਤਿਵਾੜੀ ਮੁਹਾਲੀ, ਜੰਗ ਬਹਾਦਰ ਸਿੰਘ ਫਰੀਦਕੋਟ, ਸੋਮ ਸਿੰਘ ਗੁਰਦਾਸਪੁਰ, ਸੁੱਚਾ ਸਿੰਘ ਰੋਪੜ, ਹਰਵਿੰਦਰ ਸਿੰਘ ਨਕੋਦਰ, ਜਗਤਾਰ ਸਿੰਘ ਫਤਿਹਗੜ੍ਹ ਸਾਹਿਬ,ਅਮਰਜੀਤ ਕੁਮਾਰ ਪਠਾਨਕੋਟ,ਪਰਮਜੀਤ ਕੌਰ ਗੁਰਦਾਸਪੁਰ , ਲਖਵਿੰਦਰ ਕੌਰ, ਪਰਮਜੀਤ ਕੋਰ ਬਸੋਤਾ ਸ਼ਾਮਿਲ ਹੋਏ।ਇਹ ਜਾਣਕਾਰੀ ਪ੍ਰੈੱਸ ਨੂੰ ਸੂਬਾ ਜੱਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ ਨੇ ਪ੍ਰੈੱਸ ਨੋਟ ਰਾਹੀਂ ਦਿੱਤੀ।