ਪੁੱਡਾ ਦਫਤਰ ‘ਤੇ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦੇ ਅਧਿਕਾਰੀ ਰੰਗੇ ਹੱਥੀ ਕਾਬੂ ਕੀਤਾ।
ਅਜ ਪੁਡਾ ਦਫਤਰ ਐੱਸ ਏ ਐਸ ਨਗਰ ਦੇ ਅਧਿਕਾਰੀ ਦਵਿੰਦਰ ਕੁਮਾਰ ਨੂੰ ਇਕ ਲਖ ਦੀ ਰਿਸ਼ਵਤ ਲੈਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਇਸ ਅਧਿਕਾਰੀ ਵਿਰੁੱਧ ਨਿਰਮਲ ਸਿੰਘ ਨਿਵਾਸੀ ਫੇਜ 11ਐੱਸ ਏ ਐਸ ਨਗਰ ਦੀ ਸ਼ਿਕਾਇਤ ਤੇ ਇਸ ਨੂੰ ਫੜਿਆ।
ਅਸੀਂ ਆਪ ਸਰਕਾਰ ਅਗੇ ਬੇਨਤੀ ਕਰਦੇ ਹਾਂ ਕਿ ਇਸ ਤਰਾਂ ਦੇ ਅਧਿਕਾਰੀ ਜਗਹ ਜਗਹ ਭ੍ਰਿਸ਼ਟਾਚਾਰ ਕਰ ਰਹੇ ਹਨ ਜਿਵੇਂ ਕਿ ਜਲੰਧਰ ਕਪੂਰਥਲੇ ਵਿਚ ਨਜਾਇਜ ਕਾਲੋਨੀਆਂ ਦੀ ਭਰਮਾਰ ਹੈ ਕੀ ਪਿੰਡਾ ਅਤੇ ਕੀ ਸ਼ਹਿਰਾ ਵਿੱਚ! ਅਗਰ ਇਸੇ ਤਰਾਂ ਚਲਦਾ ਰਿਹਾ ਤਾਂ ਇਕ ਦਿਨ ਵਿਚ ਵਾਹੀਯੋਗ ਜ਼ਮੀਨ ਨਹੀਂ ਬਚੇਗੀ। ਅਗਰ ਅਸੀਂ ਅਫਸਰਾਂ ਨੂੰ ਨਜਾਇਜ ਕਲੋਨੀਆਂ ਬਾਰੇ ਇਤਲਾਹ ਕਰਦੇ ਹਾਂ ਤਾਂ ਕੋਈ ਵੀ ਅਧਿਕਾਰੀ ਕਾਰਵਾਈ ਕਰਨ ਨੂੰ ਨਹੀ ਜਾਂਦਾ।
ਕਾਰਨ ਇਹ ਹੈ ਕਿ ਜੇਬਾਂ ਗਰਮ ਹੋ ਰਹੀਆਂ ਹਨ ਅਤੇ ਸਰਕਾਰੀ ਖਜਾਨੇ ਨੂੰ ਚੂਨਾ ਲਗ ਰਿਹਾ ਹੈ। ਦਿਨੋਂ ਦਿਨ ਨਜਾਇਜ ਕਲੋਨੀਆਂ ਵਧ ਰਹੀਆ ਹਨ। ਅਸੀ ਆਓਣ ਵਾਲੇ ਦਿਨਾਂ ਵਿਚ ਕਲੋਨੀਆ ਬਾਰੇ ਖੁਲਕੇ ਦੱਸਾਗੇ।