ਪੁਰਾਣੀ ਪੈਨਸ਼ਨ ਤੇ ਰੈਗੂਲਰ ਬਹਾਲੀ ਦੀ ਮੰਗ ਨੂੰ ਲੈ ਕੇ ਕੌਮੀ ਕਾਰਜਕਾਰਣੀ ਦੀ ਦੋ ਰੌਜਾ ਮੀਟਿੰਗ ਜਬਲਪੁਰ , ਮੱਧ ਪ੍ਰਦੇਸ਼ ਵਿੱਚ ਸੁਰੂ ।

ਐਸ ਦੇ ਐਸ ਨਗਰ , 11 ਦਸੰਬਰ 21 ( ) ਆਲ ਇੰਡੀਆ ਸਟੇਟ ਗੋਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਦੋ ਰੋਜ਼ਾ ਕੌਮੀ ਮੀਟਿੰਗ ਭੇੜਾਘਾਟ ( ਜਬਲਪੁਰ ) ਵਿੱਚ ਵੱਡੇ ਉਤਸ਼ਾਹ ਨਾਲ ਆਰੰਭ ਹੋਈ ਮੀਟਿੰਗ ਦੀ ਪ੍ਰਧਾਨਗੀ ਸੰਥੇਬੰਦੀ ਦੇ ਕੌਮੀ ਚੇਅਰਮੈਨ ਕਾਮਰੇਡ ਸੁਭਾਸ਼ ਲਾਂਬਾ ਨੇ ਕੀਤੀ ।ਵਰਕਸ਼ਾਪ ਵਿੱਚ ਸ਼ਾਮਿਲ ਦੇਸ਼ ਦੀਆਂ 35 ਜੰਥੇਬੰਦੀਆ ਤੋ ਆਏ ਡੈਲੀਗੇਟਾਂ ਨੂੰ ਅਖਿਲ ਮਸ਼ਰਾ , ਪ੍ਰਧਾਨ ਤ੍ਰਿਤੀਆ ਵਰਗ ਕਰਮਚਾਰੀ ਸੰਘ ਮੱਧ – ਪ੍ਰਦੇਸ਼ ਵੱਲੋਂ ਜੀ ਮਾਇਆ ਕਿਹਾ ਗਿਆ।ਇਸ ਮੀਟਿੰਗ ਦਾ ਉਦਘਾਟਨ ਅਸ਼ੋਕ ਪ੍ਰਧਾਨ ਸੀਟੂ ਏ ਸੂਬਾ ਜਨਰਲ ਸਕੱਤਰ ਵੱਲੋਂ ਕੀਤਾ ਗਿਆ ।ਏ ਆਈ ਐਸ ਜੀ ਐਫ ( AISGEF ) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਏ ਸ੍ਰੀ ਕੁਮਾਰ ਵੱਲੋਂ ਨੈਸ਼ਨਲ ਕੌਂਸਲ ਦੀ ਵਿਸਤਾਰ ਸਹਿਤ ਰਿਪੋਰਟ ਪੇਸ਼ ਕੀਤੀ । ਉਹਨਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰੈਗੂਲਰ ਭਰਤੀ ਸੁਰੂ ਕਰਕੇ ਖਾਲੀ ਪੋਸਟਾਂ ਨੂੰ ਭਰ ਕੇ ਪਬਲਿਕ ਸੈਕਟਰ ਨੂੰ ਬਚਾਉਣਾ ਤੇ ਪੁਰਾਣੀਆਂ ਪੈਨਸ਼ਨ ਦਾ ਹੱਕ ਮੁਲਾਜ਼ਮਾਂ ਨੂੰ ਦਿਵਾਉਣਾ ਆਲ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦਾ ਮੁੱਖ ਏਜੰਡਾ ਹੈ ।ਦੇਸ਼ ਦੀਆਂ ਸਮੂਹ ਮੁਲਾਜ਼ਮ ਜੰਥੇਬੰਦੀਆ ਇਸ ਉੱਤੇ ਡੱਟ ਕੇ ਪਹਿਰਾ ਦੇਣ।ਮੁਲਾਜ਼ਮਾਂ ਦੇ ਰਹਿੰਦੇ ਡੀਏ ਤੇ ਕੋਵਿਡ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਣ ਦੀ ਮੰਗ ਕੀਤੀ।ਫੈਡਰੇਸ਼ਨ ਦੀ ਇਸ ਕੌਮੀ ਮੀਟਿੰਗ ਵਿੱਚ ਚੰਡੀਗੜ ਦੇ ਵਾਧੇ ਵਿੱਚ ਚਲ ਰਹੇ ਬਿਜਲੀ ਬੋਰਡ ਨੂੰ ਵੇਚਣ ਲਈ ਚਲ ਰਹੀਆਂ ਕਾਰਵਾਈਆਂ ਦਾ ਡੱਟ ਕੇ ਵਿਰੋਧ ਕੀਤਾ ਗਿਆ ਤੇ ਚੰਡੀਗੜ ਦੇ ਬਿਜਲੀ ਮੁਲਾਜ਼ਮਾਂ ਦੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿਚ ਬਚਾਉਣ ਦੇ ਸੰਘਰਸ਼ ਵਿੱਚ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਪੂਰਨ ਰੂਪ ਵਿੱਚ ਨਾਲ ਡੱਟਣ ਦਾ ਪ੍ਰਣ ਕੀਤਾ ਗਿਆ।ਜਨਰਲ ਸਕੱਤਰ ਵਲੋ ਪੇਸ਼ ਰਿਪੋਰਟਸ ਤੇ ਲਗਾਤਾਰ ਬਹਿਸ ਜਾਰੀ ਹੈ ਜੋ ਕੱਲ ਤੱਕ ਚੱਲੇਗੀ ਇਸ ਮੌਕੇ ਬਿਹਾਰ ਸ਼ਸ਼ੀਕਾਤ ਸਹਾਏ , ਅਖਿਲੇਸ ਮਿਸ਼ਰਾ ਮੱਧ ਪ੍ਰਦੇਸ਼ ਵਿਸ਼ਵਾਸ ਕਾਟੇਕਰ ਮਹਾਰਾਸ਼ਟਰ , ਉਡੀਸ਼ਾ , ਆਂਧਰਾ ਪ੍ਰਦੇਸ਼ ਨਾਨ ਗਜਟਿਡ ਯੂਨੀਅਨ , ਪੱਛਮੀ ਬੰਗਾਲ , ਕਰਨਾਟਕ , ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ , ਹਰਿਆਣਾ , ਰਾਜਸਥਾਨ , ਪੰਜਾਬ , ਕੇਰਲਾ ਤਾਮਿਲਨਾਡੂ ਵੱਲੋਂ ਆਏ ਡੈਲੀਗੇਟਾ ਨੇ ਪੇਸ਼ ਕੀਤੇ ਏਜੰਡੇ ਤੇ ਆਪਣੇ ਪ੍ਰਾਂਤ ਦੇ ਵਿਚਾਰ ਤੇ ਚਲ ਰਹੇ ਸੰਘਰਸ਼ ਬਾਰੇ ਰਿਪੋਰਟ ਪੇਸ਼ ਕੀਤੀ।ਅੱਜ ਦੀ ਮੀਟਿੰਗ ਵਿੱਚ ਰੂਸ ਅਤੇ ਯੁਕਰੇਨ ਵਿਚਾਲੇ ਚਲ ਰਹੇ ਯੁੱਧ ਨੂੰ ਬੰਦ ਕਰਨ ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ।ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ।ਹੱਲ ਦਾ ਜ਼ਰੀਆ ਸਿਰਫ ਬੈਠ ਕੇ ਗ਼ਲਬਾਤ ਨਾਲ ਹੀ ਨਿਕਲ ਸਕਦਾ ਹੈ।ਖ਼ਬਰ ਲਿਖੀ ਜਾਣ ਤੱਕ 12 ਰਾਜਾਂ ਦੇ ਡੈਲੀਗੇਟਾਂ ਵੱਲੋਂ ਆਪਣੇ ਰਾਜਾਂ ਦੀ ਰਿਪੋਰਟ ਅਤੇ ਜਨਰਲ ਸਕੱਤਰ ਦੀ ਰਿਪੋਰਟ ਤੇ ਚਰਚਾ ਵਿੱਚ ਹਿੱਸਾ ਲੈ ਚੁੱਕੇ ਸਨ।ਇਸ ਵਿੱਚ ਪੰਜਾਬ ਦੇ ਪਸਸਫ ( ਵਿਗਿਆਨਿਕ ) ਦੇ ਮੁਲਾਜ਼ਮ ਆਗੂ ਐਨ ਡੀ ਤਿਵਾੜੀ ਹਰਿਆਣਾ ਦੇ ਸਤੀਸ਼ ਸੇਠੀ ਸਮੇਤ ਡੈਲੀਗੇਟਾਂ ਵੱਲੋਂ ਆਪਣੇ ਪ੍ਰਾਂਤ ਦੀ ਰਿਪੋਰਟ ਪੇਸ਼ ਕੀਤੀ..