ਹਾਦਸੇ ਵਾਲੀ ਥਾਂ ਤੋਂ ਘੱਟੋ-ਘੱਟ 270 ਲਾਸ਼ਾਂ ਬਰਾਮਦ: ਅਧਿਕਾਰੀ
ਅਹਿਮਦਾਬਾਦ-ਅਹਿਮਦਾਬਾਦ ਵਿੱਚ ਇੱਕ ਮੈਡੀਕਲ ਕਾਲਜ ਹੋਸਟਲ ’ਤੇ ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਘੱਟੋ-ਘੱਟ 270 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਹਸਪਤਾਲ ਦੇ ਇਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਬੋਇੰਗ 787-8 ਡ੍ਰੀਮਲਾਈਨਰ ਜਿਸ ਵਿੱਚ 242 ਵਿਅਕਤੀ ਸਵਾਰ ਸਨ, ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਹੇਠਾਂ ਆਉਂਦਿਆਂ ਇਮਾਰਤਾਂ ਨਾਲ ਟਕਰਾ ਗਿਆ ਸੀ। ਇਸ ਦੌਰਾਨ ਸਾਵਾਰੀਆਂ, ਜਹਾਜ਼ ਅਮਲੇ ਸਮੇਤ ਹੋਰ ਕਈ ਲੋਕ ਹਾਦਸੇ ਵਾਲੀ ਥਾਂ ’ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ।