National

ਕਿਸੇ ਵੇਲੇ ਵੀ ਜਾਰੀ ਹੋ ਸਕਦਾ ਹੈ 10ਵੀਂ ਤੇ 12ਵੀਂ ਦਾ ਨਤੀਜਾ

ਚੰਡੀਗੜ੍ਹ- ਸੀਬੀਐੱਸਈ ਜਲਦੀ ਹੀ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। ਹਾਲਾਂਕਿ ਬੋਰਡ ਨੇ ਅਜੇ ਤੱਕ ਸਟੀਕ ਸਮੇਂ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਅਧਿਕਾਰਤ ਵੈੱਬਸਾਈਟ ’ਤੇ ਜਲਦੀ ਹੀ ਅਪਡੇਟ ਆਉਣ ਦੀ ਸੰਭਾਵਨਾ ਹੈ।

ਆਮ ਕਰਕੇ ਦੋਵਾਂ ਹੀ ਜਮਾਤਾਂ ਦੇ ਨਤੀਜੇ ਇਕੋ ਦਿਨ ਜਾਰੀ ਕੀਤੇ ਜਾਂਦੇ ਹਨ, ਪਰ ਇਸ ਸਾਲ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਨਤੀਜੇ ਜਾਰੀ ਹੋਣ ਮਗਰੋਂ ਵਿਦਿਆਰਥੀ ਆਪਣੀ ਡਿਜੀਟਲ ਮਾਰਕਸ਼ੀਟ ਅਧਿਕਾਰਤ ਵੈੱਬਸਾਈਟਾਂ cbse.gov.in, results.cbse.nic.in ਅਤੇ cbseresults.nic.in ਤੋਂ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ DigiLocker ਐਪ ਤੇ ਵੈੱਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹਨ।
ਇਸ ਸਾਲ ਕੁੱਲ 44 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਪ੍ਰੀਖਿਆਵਾਂ ਲਈ ਰਜਿਸਟਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ ਕਰੀਬ 24.12 ਲੱਖ ਵਿਦਿਆਰਥੀਆਂ ਨੇ 10ਵੀਂ ਜਮਾਤ ਅਤੇ 17.88 ਲੱਖ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। 2024 ਵਿੱਚ, 10ਵੀਂ ਜਮਾਤ ਦਾ ਪਾਸ ਫੀਸਦ 93.60% ਅਤੇ 12ਵੀਂ ਜਮਾਤ ਦਾ 87.98 ਫੀਸਦ ਸੀ, ਜੋ ਕਿ 2023 ਨਾਲੋਂ ਥੋੜ੍ਹਾ ਬਿਹਤਰ ਸੀ।