ਝਾਰਖੰਡ: ਈਡੀ ਵੱਲੋਂ ਬੋਕਾਰੋ ਜੰਗਲਾਤ ਜ਼ਮੀਨ ਕੇਸ ਵਿਚ ਝਾਰਖੰਡ ਤੇ ਬਿਹਾਰ ’ਚ ਛਾਪੇ
ਰਾਂਚੀ-ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਕਥਿਤ ਬੋਕਾਰੋ ਜੰਗਲਾਤ ਜ਼ਮੀਨ ਘੁਟਾਲੇ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਝਾਰਖੰਡ ਅਤੇ ਬਿਹਾਰ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਗੁਆਂਢੀ ਰਾਜਾਂ ਵਿੱਚ ਕਰੀਬ 16 ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਜੰਗਲਾਤ ਜ਼ਮੀਨ ਘੁਟਾਲੇ ਵਿੱਚ ਬੋਕਾਰੋ ਦੇ ਮੌਜਾ ਤੇਤੁਲੀਆ ਵਿਖੇ 103 ਏਕੜ ਸੁਰੱਖਿਅਤ ਜੰਗਲਾਤ ਜ਼ਮੀਨ ’ਤੇ ‘ਧੋਖਾਧੜੀ’ ਨਾਲ ਕਬਜ਼ਾ ਕਰਨ ਅਤੇ ਗੈਰ-ਕਾਨੂੰਨੀ ਵਿਕਰੀ ਸ਼ਾਮਲ ਹੈ।