*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਬੱਕਰਾ ਵਿਖੇ ਲਗਾਏ ਗਏ ਫਲਦਾਰ ਬੂਟੇ*

*ਪ੍ਰੈਸ ਨੋਟ*

ਜਲੰਧਰ ਜੁਲਾਈ 16(ਚਰਨਜੀਤ ਸਿੰਘ)ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਅਤੇ ਬਾਗਵਾਨੀ ਮੰਤਰੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਸਸਸ ਕਾਲਾ ਬੱਕਰਾ ਵਿਖੇ ਪ੍ਰਿੰਸੀਪਲ ਜਤਿੰਦਰ ਕੁਮਾਰ ਵਲੋਂ ਫਲਦਾਰ ਬੂਟਿਆ ਦੀ ਪਲਾਟੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ। ਡਾਇਰੈਕਟਰ ਬਾਗਵਾਨੀ ਵਿਭਾਗ ਪੰਜਾਬ ਦੀਆ ਹਦਾਇਤਾਂ ਅਨੁਸਾਰ ਇਸ ਮੁਹਿੰਮ ਦੀ ਲਾਈਵ ਸਟਰੀਮਿੰਗ ਅਤੇ ਕਵਰੇਜ ਕੀਤੀ ਗਈ। ਇਸ ਮੌਕੇ ਤੇ ਸ਼੍ਰੀ ਇਨਕਲਾਬ ਰਾਏ, ਅਮਰੀਕ ਸਿੰਘ, ਰਜੇਸ਼ ਕੁਮਾਰ, ਸੋਨੀਆ ਭਾਰਤੀ, ਦੀਪਤੀ ਵੈਦ, ਰਮਨ ਕੁਮਾਰੀ, ਜਸਦੀਪ ਕੌਰ, ਗੁਰਪਾਲ ਕੌਰ, ਅੰਕੁਸ਼, ਸ਼ਲਿੰਦਰ ਸਿੰਘ, ਸੁਖਦੇਵ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਹੋਏ।