National

‘ਪਾਇਲਟ ਨੇ ਖੁਦ ਕੀਤਾ ਸੀ ਈਂਧਨ Switchoff’, ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਅਮਰੀਕੀ ਰਿਪੋਰਟ ਦਾ ਦਾਅਵਾ

ਨਵੀਂ ਦਿੱਲੀ –ਅਹਿਮਦਾਬਾਦ ਹਵਾਈ ਹਾਦਸੇ ਦੇ ਸਬੰਧ ਵਿੱਚ ਏਏਆਈਬੀ (ਐਰਕ੍ਰਾਫਟ ਐਕਸੀਡੈਂਟ ਇਨਵੈਸਟਿਗੇਸ਼ਨ ਬਿਊਰੋ) ਦੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਪਾਇਲਟ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ, ਇੰਟਰਨੈਸ਼ਨਲ ਫੈਡਰੇਸ਼ਨ ਆਫ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਦੇ ਬਾਅਦ ਭਾਰਤੀ ਪਾਇਲਟ ਸੰਘ (ਐਫਆਈਪੀ) ਨੇ ਵੀ ਇਸ ਰਿਪੋਰਟ ‘ਤੇ ਚਿੰਤਾ ਜਤਾਈ ਹੈ।

ਇਸ ਦੌਰਾਨ, ਅਮਰੀਕੀ ਅਖਬਾਰ ‘ਦ ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੋਇੰਗ 787 ਡ੍ਰੀਮਲਾਈਨਰ ਨੂੰ ਉਡਾ ਰਹੇ ਫਰਸਟ ਆਫਿਸਰ ਸੂਮੀਤ ਸਭਰਵਾਲ ਨੇ ਇੰਜਨਾਂ ਵਿੱਚ ਫਿਊਲ ਦੀ ਸਪਲਾਈ ਰੋਕ ਦਿੱਤੀ ਸੀ।

ਇਹ ਜਾਣਕਾਰੀ ਹਾਦਸੇਸ ਦੇ ਕਾਰਨਾਂ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ ਤੇ ਇਸ ਨਾਲ ਪਾਇਲਟਾਂ ਦੀ ਸੁਰੱਖਿਆ ਅਤੇ ਉਡਾਣ ਦੇ ਮਿਆਰਾਂ ‘ਤੇ ਵੀ ਸਵਾਲ ਉਠਦੇ ਹਨ।

ਇਹ ਦਾਅਵਾ ਦੋਨੋਂ ਪਾਇਲਟਾਂ ਵਿਚਕਾਰ ਗੱਲਬਾਤ ਦੀ ਕਾਕਪਿਟ ਰਿਕਾਰਡਿੰਗ ਤੋਂ ਸਾਹਮਣੇ ਆਈ ਹੈ। ਵਾਇਸ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਬੋਇੰਗ ਜਹਾਜ਼ ਉਡਾ ਰਹੇ ਕੋ-ਪਾਇਲਟ ਕਲਾਈਵ ਕੁੰਦਰ ਨੇ ਕੈਪਟਨ ਸੂਮੀਤ ਸਹਬਰਵਾਲ ਤੋਂ ਪੁੱਛਿਆ, “ਤੁਸੀਂ ਫਿਊਲ ਸਵਿੱਚ ਨੂੰ CUTOFF ਪੋਜ਼ੀਸ਼ਨ ਵਿੱਚ ਕਿਉਂ ਕਰ ਦਿੱਤਾ।”ਸਵਾਲ ਪੁੱਛਦੇ ਸਮੇਂ ਕੋ-ਪਾਇਲਟ ਹੈਰਾਨ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਘਬਰਾਹਟ ਸੀ। ਦੂਜੇ ਪਾਸੇ, ਕੈਪਟਨ ਸੂਮੀਤ ਸ਼ਾਂਤ ਸਨ। ਜਾਣਕਾਰੀ ਦੇ ਅਨੁਸਾਰ, ਸੂਮੀਤ ਸਹਬਰਵਾਲ ਏਅਰ ਇੰਡੀਆ ਜਹਾਜ਼ ਦੇ ਸੀਨੀਅਰ ਪਾਇਲਟ ਸਨ। ਉਨ੍ਹਾਂ ਕੋਲ 15,638 ਘੰਟੇ ਅਤੇ ਕੋ-ਪਾਇਲਟ ਕਲਾਈਵ ਕੁੰਦਰ ਕੋਲ 3,403 ਘੰਟੇ ਦਾ ਉਡਾਣ ਦਾ ਅਨੁਭਵ ਸੀ।

ਏਅਰਕ੍ਰਾਫਟ ਐਕਸੀਡੈਂਟ ਇਨਵੈਸਟਿਗੇਸ਼ਨ ਬਿਊਰੋ (AAIB) ਨੇ 12 ਜੁਲਾਈ ਨੂੰ ਜਹਾਜ਼ ਦੁਰਘਟਨਾ ਬਾਰੇ ਆਪਣੀ ਸ਼ੁਰੂਆਤੀ ਜਾਂਚ ਰਿਪੋਰਟ ਜਾਰੀ ਕੀਤੀ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਫਿਊਲ ਸਵਿੱਚ ਅਚਾਨਕ ‘RUN’ ਤੋਂ ‘CUTOFF’ ਪੋਜ਼ੀਸ਼ਨ ਵਿੱਚ ਚਲੇ ਗਏ ਸਨ, ਜਿਸ ਕਾਰਨ ਦੋਹਾਂ ਇੰਜਣ ਬੰਦ ਹੋ ਗਏ।

AAIB ਦੀ ਰਿਪੋਰਟ ਦੇ ਆਉਣ ਤੋਂ ਬਾਅਦ ਨਾਗਰਿਕ ਉਡਾਣ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਰਿਪੋਰਟ ਸਿਰਫ਼ ਮੁੱਢਲੇ ਨਤੀਜਿਆਂ ‘ਤੇ ਆਧਾਰਿਤ ਹੈ ਤੇ ਆਖ਼ਰੀ ਰਿਪੋਰਟ ਜਾਰੀ ਹੋਣ ਤੱਕ “ਕਿਸੇ ਨੂੰ ਵੀ ਨਤੀਜੇ ‘ਤੇ ਨਹੀਂ ਪਹੁੰਚਣਾ ਚਾਹੀਦਾ”।

ਉਨ੍ਹਾਂ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਬਾਰੇ ਜਲਦੀ ਕੋਈ ਨਤੀਜਾ ਕੱਢਣਾ ਚਾਹੀਦਾ। ਮੇਰਾ ਮੰਨਣਾ ਹੈ ਕਿ ਸਾਡੇ ਕੋਲ ਦੁਨੀਆ ਭਰ ਦੇ ਸਭ ਤੋਂ ਵਧੀਆ ਪਾਇਲਟ ਅਤੇ ਕ੍ਰੂ ਵਰਕਫੋਰਸ ਹੈ। ਮੈਂ ਦੇਸ਼ ਦੇ ਪਾਇਲਟਾਂ ਅਤੇ ਕ੍ਰੂ ਦੇ ਯਤਨਾਂ ਦੀ ਸਿਰਾਹਣਾ ਕਰਦਾ ਹਾਂ, ਉਹ ਨਾਗਰਿਕ ਉਡਾਣ ਦੀ ਰੀੜ੍ਹ ਦੀ ਹੱਡੀ ਹਨ। ਉਹ ਨਾਗਰਿਕ ਉਡਾਣ ਦੇ ਮੁੱਖ ਸਰੋਤ ਹਨ। ਅਸੀਂ ਪਾਇਲਟਾਂ ਦੀ ਭਲਾਈ ਅਤੇ ਖੁਸ਼ਹਾਲੀ ਦਾ ਵੀ ਧਿਆਨ ਰੱਖਦੇ ਹਾਂ। ਇਸ ਲਈ ਸਾਨੂੰ ਇਸ ਸਮੇਂ ਕੋਈ ਨਤੀਜਾ ਨਹੀਂ ਕੱਢਣਾ ਚਾਹੀਦਾ ਅਤੇ ਆਖ਼ਰੀ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।