ਗੌਰਮਿੰਟ ਟੀਚਰ ਯੂਨੀਅਨ (ਵਿਗਿਆਨਿਕ) ਪੰਜਾਬ ਦੇ ਡੈਲੀਗੇਟ ਦਾ ਵਫਦ ਵਿਜੈਵਾੜਾ ਵਿਖੇ ਹੋਏ ਇਜਲਾਸ ਵਿੱਚ ਭਾਗ ਲੈਣ ਤੋਂ ਬਾਅਦ ਤੋਂ ਵਾਪਸ ਪਰਤਿਆ।
ਜਲੰਧਰ ( ) ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਅੱਠਵੇ ਡੈਲੀਗੇਟ ਇਜਲਾਸ ਜੋ ਵਿਜੈਵਾੜਾ ਆਧਰਾਂ ਪ੍ਦੇਸ਼ ਵਿੱਚ ਹੋਇਆ। ਗੋਰਮਿੰਟ ਟੀਚਰਜ਼ ਯੂਨੀਅਨ ਵਿਗਿਆਨਿਕ ਪੰਜਾਬ ਦੇ 18 ਡੈਲੀਗੇਟ ਪੰਜਾਬ ਪ੍ਰਧਾਨ ਹਰਜੀਤ ਸਿੰਘ ਦੀ ਪ੍ਧਾਨਗੀ ਹੇਠ ਵਿਜੈਵਾੜਾ ਤੋਂ ਵਾਪਸ ਪਰਤਿਆ। ਇਥੇ ਵਰਣਨਯੋਗ ਹੈ ਕਿ ਪੰਜਾਬ ਦੀ ਇਕੋ ਇਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ ) ਪੰਜਾਬ, ਕੌਮੀ ਸਕੂਲ ਫੈਡਰੇਸ਼ਨ ਦਾ ਹਿੱਸਾ ਹੈ। ਇਸ ਇਜਲਾਸ ਵਿੱਚ ਅਧਿਆਪਕਾਂ ਦੀਆਂ ਹੱਕੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਇਜਲਾਸ ਵਿੱਚ 28 ਰਾਜਾਂ ਦੇ 800 ਦੇ ਲੱਗਭੱਗ ਅਧਿਆਪਕ ਡੈਲੀਗੇਟਾਂ ਨੇ ਭਾਗ ਲਿਆ। ਤਿੰਨਾਂ ਰੋਜਾ ਇਜਲਾਸ ਵਿੱਚ ਬੁਲਾਰਿਆਂ ਨੇ ਨਵੀ ਪੈਨਸ਼ਨ ਸਕੀਮ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਅਧਿਆਪਕ/ ਮੁਲਾਜ਼ਮ ਜਥੇਬੰਦੀਆਂ ਦੇ ਦਬਾਅ ਅਧੀਨ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕਦਮ ਉਠਾਉਣੇ ਸ਼ੁਰੂ ਕੀਤੇ ਹਨ।
ਅੈਸ. ਟੀ ਅੈਫ. ਵਲੋਂ ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਗਿਆ, ਕਿਉਂਕਿ ਨਵੀ ਸਿੱਖਿਆ ਨੀਤੀ ਬੱਚਿਆਂ ਨੂੰ ਭਵਿੱਖ ਦੇ ਉਸਰਈਏ ਨਹੀਂ ਬਣਾਉੰਦੀ। ਇਸ ਨਵੀ ਸਿੱਖਿਆ ਨੀਤੀ ਤਹਿਤ ਕੇਦਰ ਸਰਕਾਰ ਲੁਕਵੇਂ ਢੰਗ ਨਾਲ ਸਕੂਲਾਂ ਦਾ ਭਗਵਾਂਕਰਨ ਕਰਨਾ ਚਾਹੁੰਦੀ ਹੈ। ਦੇਸ ਦੇ ਧਰਮਨਿਰਪੱਖ ਢਾਂਚੇ ਨੂੰ ਖਤਮ ਕਰਨਾ ਚਹੁੰਦੀ ਹੈ। ਸਿਖਿਆ ਮਾਹਿਰਾਂ ਦੀ ਮਦਦ ਦੇ ਬਿਨਾਂ ਇਹ ਸਿਖਿਆ ਨੀਤੀ ਬਣਾਈ ਗਈ ਹੈ। ਸਕੂਲ ਟੀਚਰਜ਼ ਫੈਡਰੇਸ਼ਨ ਵੱਲੋਂ ਦਿੱਤੇ ਪ੍ਰੋਗਰਾਮ ਪੰਜਾਬ ਭਰ ਵਿੱਚ ਲਾਗੂ ਕਰਕੇ ਸਰਕਾਰ ਦੀਆਂ ਅਧਿਆਪਕ ਵਿਰੋਧੀਆਂ ਨੀਤੀਆਂ ਬਾਰੇ ਜਨ ਸੰਪਰਕ ਮੁਹਿੰਮ ਚਲਾਈ ਜਾਵੇਗੀ। ਇਸ ਡੈਲੀਗੇਟ ਇਜਲਾਸ ਵਿੱਚ ਪੰਜਾਬ ਤੋਂ ਨਵਪ੍ਰੀਤ ਬੱਲੀ ਜਲੰਧਰ, ਪਰਗਟ ਸਿੰਘ ਜੰਬਰ ਸ਼੍ਰੀ ਮੁਕਤਸਰ ਸਾਹਿਬ, ਨਰੈਣ ਦੱਤ ਤਿਵਾੜੀ ਮਹਾਲੀ, ਜੰਗ ਬਹਾਦਰ ਸਿੰਘ ਫਰੀਦਕੋਟ, ਸੋਮ ਸਿੰਘ ਗੁਰਦਾਸਪੁਰ, ਸੁੱਚਾ ਸਿੰਘ ਰੋਪੜ, ਹਰਵਿੰਦਰ ਸਿੰਘ ਨਕੋਦਰ, ਸੁਰਿੰਦਰ ਕੰਬੋਜ ਫਾਜ਼ਿਲਕਾ, ਜਗਤਾਰ ਸਿੰਘ ਫਤਿਹਗੜ੍ਹ ਸਾਹਿਬ, ਬਿਕਰਮਜੀਤ ਸਿੰਘ ਅਮਿ੍ਤਸਰ,ਪਰਮਜੀਤ ਕੌਰ,ਲਖਵਿੰਦਰ ਕੌਰ,ਪਰਮਜੀਤ ਕੌਰ ਬਸੋਤਾ ਨੇ ਭਾਗ ਲਿਆ।
