ਸਕੂਲ ਟੀਚਰਜ ਫੈਡਰੇਸ਼ਨ ਆਫ ਇੰਡੀਅਨ ਦੀ 8 ਵੀ ਕਾਨਫਰੰਸ ਸੰਪੰਨ,ਏ ਸੀ ਕ੍ਰਿਸ਼ਨਨ ਕੇਰਲਾ ਕੌਮੀ ਪ੍ਰਧਾਨ ਤੇ ਸੀ ਐਨ ਭਾਰਤੀ ਹਰਿਆਣਾ ਜਨਰਲ ਸਕੱਤਰ ਚੁਣੇ।
ਐਸ ਏ ਐਸ ਨਗਰ/ਵਿਜੈਵਾੜਾ,22 ਮਈ( )ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਤਿੰਨ ਰੋਜ਼ਾ ਅੱਠਵੇਂ ਕੌਮੀ ਇਜਲਾਸ ਦੇ ਅੰਤਿਮ ਦਿਨ ਦੇਸ਼ ਦੇ ਵੱਖ ਵੱਖ ਡੈਲੀਗੇਟਾਂ ਵੱਲੋਂ ਆਪਣੇ ਆਪਣੇ ਆਪਣੇ ਪ੍ਰਦੇਸ਼ ਦੀ ਵਰਕ ਰਿਪੋਰਟ ਪੇਸ਼ ਕੀਤੀ ।
ਜਿਸ ਦਾ ਸੀ ਐਨ ਭਾਰਤੀ ਜਨਰਲ ਸਕੱਤਰ ਵੱਲੋਂ ਇਨ੍ਹਾਂ ਰਿਪੋਰਟਾਂ ਦਾ ਸਮਰਥਨ ਕਰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਅਤੇ ਨਵੀਂ ਪੈਨਸ਼ਨ ਸਕੀਮ ਵਾਪਸ ਕਰਨ
ਦਾ ਨਾਅਰਾ ਐੱਸਟੀਐੱਫਆਈ ਦੇ ਵਰਕਰਾਂ ਰਾਹੀਂ ਹਰ ਜਨ ਤੱਕ ਪਹੁੰਚਾਉਣ ਦਾ ਅਹਿਦ ਲੈਣ ਬਾਰੇ ਕਿਹਾ ਗਿਆ ।ਫੈਡਰੇਸ਼ਨ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ 21 ਮਈ ਤੋਂ 30 ਮਈ ਤੱਕ ਲੋਕਾਂ ਨਾਲ ਜਨ ਸੰਪਰਕ ਅਭਿਆਨ ਚਲਾਇਆ ਜਾਵੇਗਾ ।ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਲਾਮਬੰਦ ਕੀਤਾ ਜਾਵੇਗਾ ।
ਅੱਜ ਦੀ ਵਿਚਾਰ ਚਰਚਾ ਵਿਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ ਬਾਰੇ ਅਤੇ ਅਧਿਆਪਕਾਂ ਦੀਆਂ ਹੋਰ ਹੱਕੀ ਮੰਗਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ । ਇਸ ਉਪਰੰਤ ਸਕੂਲ ਟੀਚਰਜ ਫੈਡਰੇਸ਼ਨ ਆਫ ਇੰਡੀਆ ਦੀ ਨਵੀਂ ਜਨਰਲ ਕੌਂਸਲ ਦਾ ਅਗਲੇ ਤਿੰਨ ਸਾਲਾ ਲਈ ਕਾਰਜਕਾਰਨੀ ਟੀਮ ਦਾ ਗਠਨ ਕੀਤਾ ਗਿਆ ਜਿਸ ਵਿਚ ਸ੍ਰੀ ਏ ਸੀ ਕ੍ਰਿਸ਼ਨਨ ਨੂੰ ਪ੍ਰਧਾਨ ਅਤੇ ਸੀ.ਐਨ. ਭਾਰਤੀ ਨੂੰ ਜਨਰਲ ਸਕੱਤਰ ਵਜੋਂ ਚੁਣਿਆ ਗਿਆ ।ਇਸ ਨਵੀਂ ਟੀਮ ਵਿੱਚ ਜੀਟੀਯੂ ਪੰਜਾਬ (ਵਿਗਿਆਨਿਕ ) ਦੇ ਸੁਰਿੰਦਰ ਕੰਬੋਜ ਅਤੇ ਨਵਪ੍ਰੀਤ ਬੱਲੀ ਨੂੰ ਕੌਮੀ ਕਾਰਜਕਾਰਨੀ ਕਮੇਟੀ ਵਿੱਚ ਮੈਂਬਰਜ਼ ਵਜੋਂ ਸ਼ਾਮਲ ਕੀਤਾ ਗਿਆ ।
ਇਸ ਨਵੀਂ ਚੁਣੀ ਹੋਈ ਟੀਮ ਨੇ ਭਵਿੱਖੀ ਕਾਰਜ ਵਿਚ 20 ਜੂਨ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ/ ਸਟੇਟ ਉਪਰ ਬਹੁਤ ਵੱਡੇ ਪੱਧਰ ਦੀ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਸਤਾਰਾਂ ਜੁਲਾਈ ਨੂੰ ਦਿੱਲੀ ਵਿਖੇ ਐਸ ਟੀ ਐਫ ਆਈ ਦੀ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਪੰਜਾਬ ਤੇ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਬਸੋਤਾ, ਨਵਪ੍ਰੀਤ ਬੱਲੀ ਜਲੰਧਰ, ਸੁਰਿੰਦਰ ਕੰਬੋਜ ਫਾਜਿਲਕਾ, ਬਿਕਰਮਜੀਤ ਸਿੰਘ ਸ਼ਾਹ ਅਮ੍ਰਿੰਤਸਰ, ਪਰਗਟ ਸਿੰਘ ਜੰਬਰ ਸ਼੍ਰੀ ਮੁਕਤਸਰ ਸਾਹਿਬ, ਨਰਾਇਣ ਦੱਤ ਤਿਵਾੜੀ ਮੁਹਾਲੀ, ਜੰਗ ਬਹਾਦਰ ਸਿੰਘ ਫਰੀਦਕੋਟ, ਸੋਮ ਸਿੰਘ ਗੁਰਦਾਸਪੁਰ, ਸੁੱਚਾ ਸਿੰਘ ਰੋਪੜ, ਹਰਵਿੰਦਰ ਸਿੰਘ ਨਕੋਦਰ, ਜਗਤਾਰ ਸਿੰਘ ਫਤਿਹਗੜ੍ਹ ਸਾਹਿਬ,ਅਮਰਜੀਤ ਕੁਮਾਰ ਪਠਾਨਕੋਟ,ਪਰਮਜੀਤ ਕੌਰ,ਲਖਵਿੰਦਰ ਕੌਰ,ਪਰਮਜੀਤ ਕੌਰ ਗੁਰਦਾਸਪੁਰ ਸ਼ਾਮਿਲ ਸਨ।
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591
