ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਅਗਲੇ ਤਿੰਨ ਸਾਲਾਂ ਲਈ ਸੁਭਾਸ਼ ਲਾਂਬਾ ਹਰਿਆਣਾ ਚੇਅਰਮੈਨ ਅਤੇ ਏ ਸ਼੍ਰੀ ਕੁਮਾਰ ਜਨਰਲ ਸਕੱਤਰ ਬਣੇ।
ਬੇਗੂਸਰਾਏ 16 ਅਪ੍ਰੈਲ( )ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇ ਔਖ਼ੇ ਔਖ਼ੇਸ਼ਨ ਦਾ ਬੇਗੂਸਰਾਏ ਬਿਹਾਰ ਵਿਚ ਚੱਲ ਰਿਹਾ 17 ਵਾਂ ਇਜਲਾਸ ਅੱਜ ਸਮਾਪਤ ਹੋ ਗਿਆ।ਅੱਜ ਦਾ ਸੈਸ਼ਨ ਨੀਤੀਆਂ ਅਤੇ ਪਾਲਿਸੀਆ ਦੇ ਵਿਚਾਰ ਵਟਾਂਦਰੇ ਨਾਲ ਸ਼ਰੂ ਹੋਇਆ। ਫੈਡਰੇਸ਼ਨ ਦੇ ਜਨਰਲ ਸਕੱਤਰ ਏ ਸ਼੍ਰੀ ਕੁਮਾਰ ਨੇ ਅੱਜ ਦੇ ਸੈਸਨ ਦੌਰਾਨ ਬੋਲਦਿਆਂ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਬੀ ਜੇ ਪੀ ਦੀ ਜਿੱਤ ਲਈ ਕ੍ਰਾਪੋਰੇਟਸ ਅਤੇ ਹਿੰਦੂਵਾਦੀ ਤਾਕਤਾਂ ਦੀ ਗੱਠਜੋੜ ਕਾਰਨ ਸੰਭਵ ਹੋਈ ਹੈ। ਜਦੋਂ ਤੱਕ ਇਸ ਗੱਠਜੋੜ ਨੂੰ ਤੋੜਿਆ ਨਹੀਂ ਜਾ ਸਕਦਾ ਤਦ ਤੱਕ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਲਗਾਤਾਰ ਦੇਸ਼ ਵਿਚ ਲੋਕਾਂ ਨੂੰ ਲੁੱਟਣ, ਸਰਕਾਰੀ ਸੰਪਤੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਜਾਰੀ ਰਹਿਣਗੀਆਂ। ਇਹਨਾਂ ਨੀਤੀਆਂ ਦਾ ਵਿਰੋਧ ਕਰਨਾ ਲਾਜਮੀ ਹੈ।ਦੇਸ਼ ਦੇ ਪਬਲਿਕ ਸੈਕਟਰ ਨੂੰ ਬਚਾਉਣ ਲਈ ਕਾਰਪੋਰੇਟ ਜਗਤ ਅਤੇ ਫਾਂਸੀਵਾਦੀ ਤਾਕਤਾਂ ਨਾਲ ਸੰਘਰਸ਼ ਵਿੱਢਣ ਲਈ ਮੁਲਾਜ਼ਮ ਵਰਗ ਨੂੰ ਡੱਟਣ ਦੀ ਅਪੀਲ ਕੀਤੀ।ਦੇਸ਼ ਵਿੱਚ ਲਗਾਤਾਰ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ,ਮਹਿੰਗਾਈ ਸਿਖਰਾਂ ਤੇ ਹੈ ,ਦੇਸ਼ ਦਾ ਸੰਵਿਧਾਨ ਲਗਾਤਾਰ ਬਦਲਿਆ ਜਾ ਰਿਹਾ ਹੈ।ਇਹਨਾਂ ਦਾ ਵਿਰੋਧ ਕਰਨ ਲਈ ਸਾਨੂੰ ਲੋਕਾਂ ਵਿਚ, ਪਿੰਡਾਂ ਵਿੱਚ ਜਾਣਾ ਪਵੇਗਾ ਅਤੇ ਇਹਨਾਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ।ਅੱਜ ਦੇ ਇਸ ਸੈਸਨ ਵਿੱਚ ਬੋਲਣ ਵਾਲੇ ਵੱਖ ਵੱਖ ਬੁਲਾਰਿਆਂ ਵੱਲੋਂ ਇਸ ਗੱਲ ਉੱਤੇ ਜੋਰ ਦਿੱਤਾ ਗਿਆ ਕਿ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਲਈ ਰਾਜ ਪੱਧਰ ਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਟਰੇਂਡ ਯੂਨੀਅਨ ਦੇ ਸਕੂਲਿੰਗ ਦੀ ਬਹੁਤ ਲੋੜ ਹੈ। ਜਥੇਬੰਦੀ ਦੇ ਚੇਅਰਮੈਨ ਸੁਭਾਸ਼ ਲਾਂਬਾ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦੇਸ਼ ਇੱਕ ਚੋਣ ਦਾ ਰਾਗ ਅਲਾਪ ਰਿਹਾ ਹੈ।ਪਰ ਦੇਸ਼ ਵਿਚ ਪਹਿਲਾਂ ਇਕ ਕਰਮਚਾਰੀ ਇਕ ਤਨਖਾਹ ਦਾ ਰੂਲ ਲਾਗੂ ਕਰਨਾ ਹੋਵੇਗਾ।ਇਕੋ ਕੈਟਾਗਿਰੀ ਦੇ ਕਰਮਚਾਰੀਆਂ ਦੀਆਂ ਵੱਖੋ ਵੱਖ ਤਨਖਾਹਾਂ ਹਨ।ਰੇਗੂਲਰ ਹੋਰ ਤਨਖਾਹ ਲੈ ਰਿਹਾ,ਠੇਕਾ ਅਧਾਰਿਤ ਕਰਮਚਾਰੀ ਨੂੰ ਹੋਰ ਤਨਖਾਹ,ਆਊਟਸੋਰਸ ਕਾਮਚਾਰੀ ਨੂੰ ਹੋਰ ਤਨਖਾਹ ਮਿਲ ਰਹੀ ਹੈ। ਪਹਿਲਾਂ ਸਾਨੂੰ ਇਕ ਕਰਮਚਾਰੀ ਇਕ ਤਨਖਾਹ ਲਾਗੂ ਕਰਨੀ ਹੋਵੇਗੀ।ਅੱਜ ਦੇ ਇਸ ਸੈਸ਼ਨ ਵਿੱਚ ਧਰਮ ਨਿਰਪੱਖਤਾ, ਨਿੱਜੀਕਰਨ ਦੇ ਖ਼ਿਲਾਫ਼, ਸਿੱਖਿਆ ਨੀਤੀ 2020,ਇਲੈਕਰੀਸਿਟੀ ਬਿੱਲ 2020 ਰੱਦ ਕਰਨਾ ਆਦਿ ਮੁੱਦਿਆਂ ਤੇ ਮਤੇ ਪਾਸ ਕੀਤੇ ਗਏ।ਅਖੀਰ ਵਿੱਚ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦਾ ਚੇਅਰਮੈਨ ਸੁਭਾਸ਼ ਲਾਂਬਾ ਅਤੇ ਜਨਰਲ ਸਕੱਤਰ ਏ ਸ਼੍ਰੀ ਕੁਮਾਰ ਨੂੰ ਅਗਲੇ ਤਿੰਨ ਸਾਲਾਂ ਲਈ ਸਰਬ ਸੰਮਤੀ ਨਾਲ ਨਿਯੁਕਤ ਕੀਤਾ ਗਿਆ।ਅੱਜ ਦੇ ਸੈਸ਼ਨ ਵਿੱਚ ਪ ਸ ਸ ਫ (ਵਿਗਿਆਨਕ) ਵੱਲੋਂ ਗਗਨਦੀਪ ਸਿੰਘ ਬਠਿੰਡਾ ਨੇ ਭਾਗ ਲਿਆ।ਅੱਜ ਦੇ ਇਸ ਸੈਸ਼ਨ ਵਿੱਚ ਪ ਸ ਸ ਸ ਫ(ਵਿਗਿਆਨਕ) ਵੱਲੋਂ ਗਗਨਦੀਪ ਸਿੰਘ ਬਠਿੰਡਾ,ਐਨ ਡੀ ਤਿਵਾੜੀ, ਸੁਖਵਿੰਦਰ ਸਿੰਘ ਦੋਦਾ, ਨਵਪ੍ਰੀਤ ਸਿੰਘ ਬੱਲੀ ,ਪ੍ਰਗਟ ਸਿੰਘ ਜੰਬਰ,ਗੁਰਮੇਲ ਸਿੰਘ ਸੂਰੇਵਾਲਾ,ਗੁਰਦੀਪ ਸਿੰਘ ਨਥਾਣਾ, ਭੁਪਿੰਦਰਪਾਲ ਕੌਰ,ਪਰਮਿੰਦਰ ਕੌਰ ਸੰਗਤ ਹਾਜ਼ਰ ਸਨ।
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591