ਭਗਵੰਤ ਮਾਨ ਦੇ ਸਿਰ ਅੱਜ ਸਜੇਗਾ ਤਾਜ , ਫਰੀ ਬਿਜਲੀ ਸਮੇਤ ਆਮ ਆਦਮੀ ਪੰਜਾਬ ‘ ਚ ਪੂਰੇ ਕਰੇਗੀ ਇਹ ਵਾਅਦੇ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾਫੇਰ ਜਿੱਤ ਤੋਂ ਬਾਅਦ ਭਗਵੰਤ ਮਾਨ ਦੇ ਸਿਰ ਮੁੱਖ ਮੰਤਰੀ ਦਾ ਤਾਜ ਸਜਣ ਜਾ ਰਿਹਾ ਹੈ । ਭਗਵੰਤ ਮਾਨ ਅੱਜ ਸ਼ਹੀਦ – ਏ – ਆਜ਼ਮ ਭਗਤ ਸਿੰਘ ਦੇ ਪਿੰਡ ਨਵਾਂਸ਼ਹਿਰ ਦੇ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ । ਭਗਵੰਤ ਮਾਨ ਸੂਬੇ ਦੀ ਸੱਤਾ ਸੰਭਾਲਦੇ ਹੀ ਪੰਜਾਬ ਦੇ ਲੋਕਾਂ ਨਾਲ ਔਰਤਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਅਤੇ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦੇ ਨੂੰ ਪੂਰਾ ਕਰਨਗੇ । ਦੱਸ ਦੇਈਏ ਕਿ ਦਿੱਲੀ ਵਿੱਚ ਸੀਮਤ ਸ਼ਕਤੀਆਂ ਦੇ ਬਾਵਜੂਦ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿੱਚ ਦਿੱਲੀ ਮਾਡਲ ਪੇਸ਼ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ । ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਉਸੇ ਦਿੱਲੀ ਮਾਡਲ ਦੀ ਤਰਜ਼ ‘ ਤੇ ਹੀ ਹੁਣ ਸੂਬੇ ਦੇ ਵਿਕਾਸ ਨੂੰ ਲਿਖਣਾ ਪਵੇਗਾ । ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਰਾਂ ਨੂੰ ਲੁਭਾਉਣ ਲਈ ਕਈ ਅਹਿਮ ਐਲਾਨ ਅਤੇ ਵਾਅਦੇ ਕੀਤੇ ਸਨ ।