ਦਰਦਨਾਕ ਹਾਦਸਾ : ਸੰਗਮਰਮਰ ਨਾਲ ਭਰੀ ਟਰਾਲੀ ਪਲਟਣ ਨਾਲ 3 ਲੋਕਾਂ ਦੀ ਮੌਤ…
ਜ਼ੀਰਕਪੁਰ: ਜ਼ੀਰਕਪੁਰ ਵਿੱਚ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸੰਗਮਰਮਰ ਨਾਲ ਭਰੀ ਟਰਾਲੀ ਪਲਟਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟਰਾਲੀ ਰਾਜਸਥਾਨ ਤੋਂ ਆ ਰਹੀ ਸੀ। ਹਾਦਸਾ ਸਵੇਰੇ ਕਰੀਬ ਸਾਢੇ ਚਾਰ ਵਜੇ ਵਾਪਰਿਆ। ਮਰਨ ਵਾਲਿਆਂ ਵਿੱਚ ਖੁਰਸ਼ੀਦ (23), ਭਾਈ ਲਾਲ (19) ਅਤੇ ਇੱਕ 12 ਸਾਲਾ ਨਾਬਾਲਗ ਸ਼ਾਮਲ ਹਨ, ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਜਾਂਚ ਅਧਿਕਾਰੀ ਏਐਸਆਈ ਧਰਮਪਾਲ ਨੇ ਦੱਸਿਆ ਕਿ ਖੁਰਸ਼ੀਦ ਅਤੇ ਭਾਈ ਲਾਲ ਮਹਾਵੀਰ ਪੈਲੇਸ ਨੇੜੇ ਟੂਡੀ ਵਾਲੇ ਧਰਮ ਕੰਡੇ ਵਿਖੇ ਕੰਮ ਕਰਦੇ ਸਨ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਪਲਟੀ ਹੋਈ ਟਰਾਲੀ ਨੂੰ ਕੱਢਣ ਲਈ ਦੋ ਕਰੇਨ ਮਸ਼ੀਨਾਂ ਮੌਕੇ ’ਤੇ ਬੁਲਾ ਲਈਆਂ ਗਈਆਂ ਹਨ। ਮੌਕੇ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।