ਆਮ ਵਰਗ ਦੇ ਹੱਕਾਂ ਲਈ ਲੜਾਈ ਲੜ ਰਹੇ ਹਨ ਚੰਡੀਗੜ ਦੇ ਬਿਜਲੀ ਕਰਮੀ: ਲੂਥਰਾ,ਸੈਣੀ,ਬਸੋਤਾ ਪਸਸਫ(ਵਿਗਿਆਨਿਕ ) ਵੱਲੋਂ ਹੜਤਾਲ ਦਾ ਡੱਟਵਾ ਸਮਰਥਨ
ਐਸ ਏ ਐਸ ਨਗਰ,23-02( )ਯੂਟੀ ਚੰਡੀਗੜ ਦੇ ਬਿਜਲੀ ਕਰਮਚਾਰੀਆਂ ਵੱਲੋਂ 72 ਘੰਟੇ ਦੀ ਚੱਲ ਰਹੀ ਹੜਤਾਲ ਦਾ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ (ਵਿਗਿਆਨਿਕ ) ਡੱਟ ਕੇ ਸਮਰਥਨ ਕਰਦੀ ਹੈ ਤੇ ਉਹਨਾਂ ਦੇ ਹੱਕ ਵਿੱਚ ਪੂਰਨ ਰੂਪ ਵਿੱਚ ਡਟਣ ਦਾ ਪ੍ਰਗਟਾਵਾ ਕਰਦੇ ਹੋਏ ਸੂਬਾ ਪ੍ਰਧਾਨ ਰਵਿੰਦਰ ਲੂਥਰਾ ,ਸੂਬਾ ਜਨਰਲ ਸਕੱਤਰ ਸੁਖਦੇਵ ਸੈਣੀ,ਹਰਜੀਤ ਬਸੋਤਾ,ਕੁਲਬੀਰ ਮੋਗਾ ,ਐਨ ਡੀ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੁਲਾਜ਼ਮ ਤੇ ਆਮ ਵਰਗ ਮਾਰੂ ਨੀਤੀਆਂ ਤਹਿਤ ਹੀ ਚੰਡੀਗੜ ਦੇ ਵਾਧੇ ਵਿੱਚ ਚਲ ਰਹੇ ਬਿਜਲੀ ਬੋਰਡ ਨੂੰ ਕੋੜੀਆ ਦੇ ਭਾਵ ਵੇਚ ਕੇ ਨਿਜੀਕਰਣ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ ਜਿਸਦਾ ਚੰਡੀਗੜ ਦਾ ਮੁਲਾਜ਼ਮ ਤੇ ਆਮ ਵਰਗ ਡੱਟ ਕੇ ਵਿਰੋਧ ਕਰ ਰਿਹਾ ਹੈ ।ਉਦਾਰੀਕਰਨ ਤੇ ਵਪਾਰੀਕਰਣ ਦੀ ਨੀਤੀਆਂ ਤੇ ਚਲ ਰਿਹਾ ਚੰਡੀਗੜ ਪ੍ਰਸ਼ਾਸਨ ਗਰੀਬ ਲੋਕਾ ਦੇ ਰੁਜ਼ਗਾਰ ਤੇ ਸਸਤੀ ਬਿਜਲੀ ਖੋਹਣ ਲਈ ਹਰ ਹੀਲੇ ਵਰਤ ਰਿਹਾ ਹਾਂ ।ਜਿਸ ਦਾ ਵਿਰੋਧ ਕਰਦੇ ਹੋਏ ਚੰਡੀਗੜ ਦਾ ਬਿਜਲੀ ਮੁਲਾਜ਼ਮ 72 ਘੰਟੇ ਦੀ ਹੜਤਾਲ ਤੇ ਚਲਾ ਗਿਆ ਜਿਸ ਦਾ ਪਸਸਫ (ਵਿਗਿਆਨਿਕ ) ਡੱਟਵਾ ਸਮਰਥਨ ਕਰਦਾ ਹੈ ਅਤੇ ਚੰਡੀਗੜ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੰਦਾ ਹੈ ਕਿ ਜੇਕਰ ਚੰਡੀਗੜ ਦੇ ਬਿਜਲੀ ਬੋਰਡ ਨੂੰ ਨਿਜੀ ਹੱਥਾਂ ਵਿੱਚ ਦੇਣ ਦਾ ਪ੍ਰਸਤਾਵ ਰੱਦ ਨਾ ਕੀਤਾ ਗਿਆ ਤੇ ਹੜਤਾਲ ਤੇ ਚਲ ਰਹੇ ਮੁਲਾਜ਼ਮ ਨਾਲ ਐਸਪਾ ਦੇ ਨਾਂ ਤੇ ਧੱਕਾ ਕੀਤਾ ਗਿਆ ਤਾਂ ਪਸਸਫ (ਵਿਗਿਆਨਿਕ)ਡੱਟ ਕੇ ਚੰਡੀਗੜ ਬਿਜਲੀ ਬੋਰਡ ਬਚਾਉਣ ਦੀ ਲੜਾਈ ਲੜਨ ਵਾਲਿਆ ਨਾਲ ਪੂਰਨ ਤੌਰ ਤੇ ਡਟੇਂਗਾ ।ਇਸ ਮੌਕੇ ਗਗਨਦੀਪ ਬਠਿੰਡਾ ,ਸੁਰਿੰਦਰ ਕੰਬੋਜ,ਗੁਲਜ਼ਾਰ ਖਾਨ,ਸ਼ੀਸਨ ਕੁਮਾਰ ,ਸੁਖਵਿੰਦਰ ਸਿੰਘ ,ਬਿਕਰਮਜੀਤ ਸਿੰਘ ਅਮ੍ਰਿੰਤਸਰ ,ਕੰਵਲਜੀਤ ਸੰਗੋਵਾਲ ,ਨਵਪ੍ਰੀਤ ਬੱਲੀ ,ਕਰਮਦੀਨ ਖਾਨ,ਸੋਮ ਸਿੰਘ ਗੁਰਦਾਸਪੁਰ,ਪ੍ਰਗਟ ਸਿੰਘ ਜੰਬਰ ਵੱਲੋਂ ਹੜਤਾਲ ਦਾ ਡੱਟਵਾ ਸਮਰਥਨ ਕੀਤਾ ਗਿਆ
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591