ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਨਤੀਜਾ ਐਲਾਨਿਆ ਗਿਆ
ਚੰਡੀਗੜ੍ਹ (ਸ਼ੰਕਰ ਰਾਜਾ)- PSEB, 10th Result:- ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਨਤੀਜਾ ਐਲਾਨਿਆ ਗਿਆ ਹੈ
ਇਸ ਸਾਲ ਵੀ ਕੁੜੀਆਂ ਨੇ ਬਾਜ਼ੀ ਮਾਰਦੇ ਹੋਏ ਪੰਜਾਬ ਭਰ ‘ਚੋਂ ਕੀਤਾ ਟੌਪ ਕੀਤਾ ਅਤੇ 200 ਕੁੜੀਆਂ ਨੇ ਮੈਰਿਟ ਲਿਸਟ ਵਿਚ ਆਪਣਾ ਸਥਾਨ ਹਾਸਲ ਕੀਤਾ|
ਮੈਰਿਟ ਦੀ ਸੂਚੀ:-
ਦੂਜਾ ਸਥਾਨ: ਮਨੀ ਮਹੇਸ਼ ਸ਼ਰਮਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੌਲੀ ਬੈਦਵਾਨ, ਰੋਪੜ) ਨੇ 650 ਵਿੱਚੋਂ 645 ਅੰਕ (99.23%) ਹਾਸਲ ਕੀਤੇ। ਉਮਰ ਵਿੱਚ ਛੋਟੇ ਹੋਣ ਕਾਰਨ ਬੋਰਡ ਦੀ ਪਾਲਿਸੀ ਮੁਤਾਬਕ ਉਨ੍ਹਾਂ ਨੂੰ ਦੂਜਾ ਸਥਾਨ ਮਿਲਿਆ ਹੈ।
ਤੀਜਾ ਸਥਾਨ: ਰੀਆ ਰਾਣੀ (ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਾਡਲ ਟਾਊਨ, ਹੁਸ਼ਿਆਰਪੁਰ) ਨੇ ਵੀ 645 ਅੰਕ (99.23%) ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵਾਰ ਕੁੱਲ 272 ਵਿਦਿਆਰਥੀ ਮੈਰਿਟ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ। ਇਨ੍ਹਾਂ ਵਿੱਚੋਂ 220 ਲੜਕੀਆਂ ਅਤੇ 52 ਲੜਕੇ ਸ਼ਾਮਲ ਹਨ, ਜੋ ਸਾਫ਼ ਦਰਸਾਉਂਦਾ ਹੈ ਕਿ ਲੜਕੀਆਂ ਦੀ ਕਾਰਗੁਜ਼ਾਰੀ ਲੜਕਿਆਂ ਨਾਲੋਂ ਕਿਤੇ ਬਿਹਤਰ ਰਹੀ ਹੈ। ਜ਼ਿਲ੍ਹਾ ਵਾਰ ਨਤੀਜਿਆਂ ਵਿੱਚ ਲੁਧਿਆਣਾ ਦੇ ਸਭ ਤੋਂ ਵੱਧ ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ ਹਨ।
