ਗੁਹਾਟੀ ਯੂਨੀਵਰਸਿਟੀ ਦੇ ਤਿੰਨ ਪ੍ਰੋਫੈਸਰ ਚੋਟੀ ਦੇ ਦੋ ਫ਼ੀਸਦ ਵਿਗਿਆਨੀਆਂ ’ਚ ਸ਼ਾਮਲ, ਸਟੈਨਫੋਰਡ ਯੂਨੀਵਰਸਿਟੀ ਨੇ ਤਿਆਰ ਕੀਤੀ ਸੂਚੀ
ਗੁਹਾਟੀ –ਗੁਹਾਟੀ ਯੂਨੀਵਰਸਿਟੀ ਦੇ ਤਿੰਨ ਪ੍ਰੋਫੈਸਰਾਂ ਨੇ ਦੁਨੀਆ ਦੇ ਚੋਟੀ ਦੇ ਦੋ ਫ਼ੀਸਦ ਵਿਗਿਆਨੀਆਂ ਵਿਚ ਸ਼ਾਮਲ ਹੋ ਕੇ ਮੁਲਕ ਦਾ ਫ਼ਖ਼ਰ ਵਧਾਇਆ ਹੈ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਨੇ ਇਨ੍ਹਾਂ ਵਿਗਿਆਨੀਆਂ ਦੀ ਸੂਚੀ ਤਿਆਰ ਕੀਤੀ ਹੈ।
ਸੰਸਾਰ ਦੀਆਂ ਨਾਮਵਰ ਯੂਨੀਵਰਸਿਟੀਆਂ ਦੀ ਤਰਫੋਂ ਕਿਹਾ ਗਿਆ ਹੈ ਕਿ ਮੌਸਮ ਵਿਗਿਆਨੀ ਭੁਪੇਂਦਰ ਨਾਥ, ਰਸਾਇਣ ਵਿਗਿਆਨੀ ਪ੍ਰੋ. ਪ੍ਰਦੀਪ ਫੁਕਨ ਤੇ ਗਣਿਤ ਵਿਭਾਗ ਦੇ ਪ੍ਰੋ. ਬਿਪਨ ਹਜਾਰਿਕਾ ਦੀ ਖੋਜਾਂ ਪ੍ਰਤੀ ਲਗਨ ਤੇ ਹੁਣ ਤੱਕ ਦੇ ਯੋਗਦਾਨ ਦੇ ਮੱਦੇਨਜ਼ਰ ਇਸ ਸੂਚੀ ਵਿਚ ਥਾਂ ਮਿਲੀ ਹੈ।
ਗ਼ੌਰਤਲਬ ਹੈ ਕਿ ਸਟੈਨਫੋਰਡ ਯੂਨੀਵਰਸਿਟੀ ਦੀ ਤਰਫੋਂ ਹਰ ਸਾਲ ਇਹ ਰੈਂਕਿੰਗ ਤਿਆਰ ਕੀਤੀ ਜੰਦੀ ਹੈ। ਇਸ ਨੂੰ ਤਿਆਰ ਕਰਨ ਦਾ ਮਾਪਦੰਡ ਕਾਫ਼ੀ ਸਖ਼ਤ ਹੈ ਤੇ ਵਿਗਿਆਨੀਆਂ ਨੂੰ ਕਈ ਪੈਮਾਨਿਆਂ ’ਤੇ ਖਰਾ ਉਤਰਨਾ ਪੈਂਦਾ ਹੈ। ਇਨ੍ਹਾਂ ਮਾਪਦੰਡਾਂ ਵਿਚ ਸਾਈਟੇਸ਼ਨ ਮੀਟ੍ਰਿਕਸ ਐੱਚ-ਇੰਡੈਕਸ, ਕੋ-ਆਥਰਸ਼ਿਪ ਪੁਜ਼ੀਸ਼ਨ ਸਾਈਟੇਸ਼ਨ ਤੇ ਸੀ-ਸਕੋਰ ਸ਼ਾਮਲ ਹਨ।
