Block ਹੋਵੇ ਇਮਰਾਨ ਦਾ ਐਕਸ ਅਕਾਊਂਟ, ਪਾਕਿ ਸਰਕਾਰ ਨੇ ਕੀਤੀ ਮੰਗ
ਲਾਹੌਰ – ਪਾਕਿਸਤਾਨ ਸਰਕਾਰ ਨੇ ਇਮਰਾਨ ਦੇ ਐਕਸ ਅਕਾਊਂਟ ਨੂੰ ਦੇਸ਼ ਵਿਰੋਧੀ ਸਮੱਗਰੀ ਪੋਸਟ ਕਰਨ ’ਤੇ ਬਲਾਕ ਕਰਨ ਦੀ ਮੰਗ ਕੀਤੀ ਹੈ। ਇਕ ਮੰਤਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚਾਲੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਦੀ ਪਾਰਟੀ ਨੇ ਲਾਹੌਰ ਤੇ ਹੋਰਨਾਂ ਥਾਵਾਂ ’ਤੇ ਆਪਣੇ ਨੇਤਾ ਦਾ 73ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਪੁੱਤਰ ਕਾਸਿਮ ਖ਼ਾਨ ਨੇ ਐਕਸ ਪੋਸਟ ’ਚ ਕਿਹਾ, ਆਪਣੇ 73ਵੇਂ ਜਨਮਦਿਨ ’ਤੇ ਮੇਰੇ ਪਿਤਾ ਮੌਤ ਦੀ ਕੋਠੜੀ ’ਚ ਬੰਦ ਹਨ। 790 ਦਿਨ ਬਿਨਾਂ ਆਪਣੇ ਪਰਿਵਾਰ, ਡਾਕਟਰਾਂ, ਵਕੀਲਾਂ ਦੇ। ਫਿਰ ਵੀ ਉਨ੍ਹਾਂ ਦਾ ਹੌਸਲਾ ਕਾਇਮ ਹੈ। ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਕਿਉਂਕਿ ਉਹ ਕਦੀ ਵੀ ਹਾਰ ਨਹੀਂ ਮੰਨਣਗੇ। ਇਮਰਾਨ ਖ਼ਾਨ ਕਈ ਮਾਮਲਿਆਂ ’ਚ ਦੋ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ’ਚ ਬੰਦ ਹਨ। ਉਹ ਫਿਲਹਾਲ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਹਨ।
