ਫੈਡਰੇਸ਼ਨ ਵਿਗਿਆਨਿਕ ਵੱਲੋਂ ਮੁਲਾਜ਼ਮ ਮੰਗਾ ਤੇ ਵੱਡੇ ਵਫ਼ਦ ਦੇ ਰੂਪ ਵਿੱਚ ਦਿੱਤੇ ਜਾਣਗੇ ਮੰਗ ਪੱਤਰ।
ਐਸ ਏ ਐਸ ਨਗਰ ,30 ਅਕਤੂਬਰ ( ਅਮ੍ਰਿਤਪਾਲ ਸਿੰਘ ਸਫਰੀ) ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ (ਵਿਗਿਆਨਿਕ ) ਦੀ ਮੀਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਹੋਈ।ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਤੇ ਪ੍ਰੈਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਦੱਸਿਆ ਕਿ ਵਿਗਿਆਨਿਕ ਫੈਡਰੇਸ਼ਨ ਵੱਲੋਂ 12 ਨਵੰਬਰ ਨੂੰ ਮੁਲਾਜ਼ਮ ਮੰਗਾ ਦੀ ਪੂਰਤੀ ਲਈ 100-150 ਸਾਥੀਆ ਦਾ ਮਾਸ ਡੈਪੂਟੇਸ਼ਨ ਮਾਝੇ, ਮਾਲਵਾ,ਦੁਆਬੇ ਵਿੱਚ ਮੰਗ ਪੱਤਰ ਦੇਣ ਲਈ ਮਿਲਣ ਜਾਵੇਗਾ। ਜਿਸ ਲਈ ਜੰਥੇਬੰਦੀ ਵੱਲੋਂ ਕ੍ਰਮਵਾਰ ਜਿਲਿਆ ਦੀ ਵੰਡ ਕੀਤੀ ਗਈ ਹੈ।ਜਿਸ ਵਿੱਚ ਅੰਮ੍ਰਿਤਸਰ ,ਗੁਰਦਾਸਪੁਰ ,ਪਠਾਨਕੋਟ ਫਾਜਿਲਕਾ ਵੱਲੋਂ ਇੰਦਰਬੀਰ ਸਿੰਘ ਨਿੱਝਰ ਨੂੰ ,ਬ੍ਰਹਮ ਸ਼ੰਕਰ ਡਿੰਪਾ ਨੂੰ ਰੋਪੜ,ਮੋਹਾਲੀ,ਜਲੰਧਰ,ਨਵਾਂ ਸ਼ਹਿਰ,ਕਪੂਰਥਲਾ,ਹੁਸ਼ਿਆਰਪੁਰ ਜ਼ਿਲ੍ਹਿਆਂ ਵਲੋ ,,ਮੋਗਾ,ਸੰਗਰੂਰ ,ਮਲੇਰਕੋਟਲਾ,ਪਟਿਆਲ਼ਾ ,ਮਾਨਸਾ ਫਤਿਹਗੜ ,ਲੁਧਿਆਣੇ ਵੱਲੋਂ ਹਰਪਾਲ ਚੀਮਾ ਵਿੱਤ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ।ਜਿਸ ਵਿੱਚ ਮੁੱਖ ਮੰਗਾ ਕੱਚੇ ਕਾਮਿਆਂ ਨੂੰ ਪੱਕਾ ਕਰਨਾ,ਮਾਣ ਭੱਤਾ ਤੇ ਆਉਟਸੋਰਸਿੰਗ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਅਧੀਨ ਲਿਆਉਣਾ,ਪੁਰਾਣੀ ਪੈਨਸ਼ਨ ਬਹਾਲੀ ਨੂੰ 2004 ਤੋ ਪਹਿਲਾ ਵਾਲੀ ਸਥਿਤੀ ਅਨੁਸਾਰ ਲਾਗੂ ਕੀਤਾ ਜਾਵੇ,ਮੁਲਾਜ਼ਮਾਂ ਦਾ 200 ਰੁਪਏ ਹਰ ਮਹੀਨੇ ਕੱਟਣ ਵਾਲ ਡਵੈਲਮੈਂਟ ਟੈਕਸ ਬੰਦ ਕੀਤਾ ਜਾਵੇ,ਮੁਲਾਜ਼ਮ ਮੰਗਾ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ,ਪੈਨਸ਼ਨਰਜ ਨੂੰ 01-01-2016 ਦੇ ਸੋਧੇ ਛੇਵੇਂ ਤਨਖ਼ਾਹ ਕਮਿਸ਼ਨ ਅਧੀਨ ਗੁਣਾਂਕ 2:59 ਲਾਗੂ ਕਰਵਾਉਣਾ।ਜਿੰਨਾ ਪੈਨਸਨਰਜ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਫੈਮਿਲੀ ਪੈਨਸ਼ਨ ਜਲਦੀ ਲਗਵਾਉਣੀ।
ਬੱਝਵਾ ਮੈਡੀਕਲ ਭੱਤਾ 2000/- ਤੋ,
ਰੈਗੂਲਰ ਮੁਲਾਜ਼ਮਾਂ ਦੀ ਘੱਟੋ ਘੱਟ ਉਜਰਤ 26000/- ਦੇ ਘੇਰੇ ਵਿੱਚ ਲੈ ਕੇ ਆਉਣਾ।ਬੰਦ ਕੀਤੇ ਭੱਤੇ ਸੁਰੂ ਕਰਵਾਉਣ ਲਈ,
1-01-2016 ਵਿੱਚ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਦੇ ਸਮੇਂ 125%ਮਹਿੰਗਾਈ ਭੱਤੇ ਨੂੰ ਅਧਾਰ ਬਣਾਇਆ ਜਾਵੇ।,ਪਿਛਲੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਰੱਦ ਕਰਨ ਸੰਬੰਧੀ।ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਕੇਂਦਰ ਪੈਟਰਨ ਤੇ 4% ਡੀਏ ਦੇਣ ਸੰਬਂਧੀ ਸਮੇਤ ਮੁਲਾਜ਼ਮਾਂ ਦੇ ਹੋਰ ਰਹਿੰਦੇ ਬਕਾਏ ਇਕਮੁਸਤ ਦੇਣ ਸੰਬੰਧੀ ,ਰੈਗੂਲਰ ਮੁਲਾਜ਼ਮ ਤੇ ਪੈਨਸ਼ਨਰਜ ਸਮੇਤ ਕੱਚੇ ਮੁਲਾਜ਼ਮ ਨੂੰ ਮਹਿੰਗਾਈ ਭੱਤੇ ਤੇ ਪਿਛਲੇ ਸਮੇਂ ਦੌਰਾਨ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਰੱਦ ਕੀਤੇ ਜਾਣ।ਇਸ ਮੌਕੇ ਗੁਲਜ਼ਾਰ ਖਾਨ,ਨਵਪ੍ਰੀਤ ਬੱਲੀ,ਕੰਵਲਜੀਤ ਸੰਗੋਵਾਲ,ਗੁਰਜੀਤ ਸਿੰਘ,ਕਰਮਦੀਨ,ਜਤਿੰਦਰ ਸਿੰਘ ਸੋਨੀ ,ਲਾਲ ਚੰਦ ,ਦਲਜੀਤ ਬਿਲਗਾ,ਮਦਨ ਸੈਣੀ ਆਦਿ ਆਗੂ ਸ਼ਾਮਿਲ ਸਨ।
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591
