15 ਵਾਂ ਮਹਾਨ ਅਲੌਕਿਕ ਕੀਰਤਨ ਦਰਬਾਰ 20 ਅਕਤੂਬਰ ਦਿਨ ਵੀਰਵਾਰ ਨੂੰ ਛੋਟੀ ਬਾਰਾਂਦਰੀ ਮੈਡੀਕਲ ਕਾਲਜ ( ਪਿਮਜ਼ ) ਦੀ ਖੁੱਲ੍ਹੀ ਗਰਾਊਂਡ ਵਿਚ ਹੋਵੇਗਾ…
ਸ੍ਰੀ ਗੁਰੂ ਰਾਮਦਾਸ ਸੇਵਕ ਜੱਥਾ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 15 ਵਾਂ ਅਲੌਕਿਕ ਕੀਰਤਨ ਦਰਬਾਰ 20 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ ਪੰਜ ਵਜੇ ਤੋਂ ਗਿਆਰਾਂ ਵਜੇ ਤੱਕ ਛੋਟੀ ਬਾਰਾਂਦਰੀ ਪਿਮਸ ਮੈਡੀਕਲ ਕਾਲਜ ਦੇ ਖੁੱਲੇ ਪੰਡਾਲ ਵਿਚ ਗੜ੍ਹਾ ਰੋਡ , ਨੇੜੇ ਬਸ ਸਟੈਂਡ , ਜਲੰਧਰ ਵਿਖੇ ਹੋ ਰਹੇ ਹਨ । . ਇਸ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬੰਧੀ ਅੱਜ ਇਕ ਵਿਸ਼ੇਸ਼ ਇਕੱਤਰਤਾ ਕੋਠੀ ਨੰ .5 , ਛੋਟੀ ਬਾਰਾਂਦਰੀ , ਪਾਰਟ -1 , ਜਲੰਧਰ ਸਰਦਾਰ ਮਨਜੀਤ ਸਿੰਘ ਜੌਲੀ ਜੀ ਦੇ ਗ੍ਰਹਿ ਵਿਖੇ ਹੋਈ , ਜਿਸ ਵਿੱਚ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਹਿਜ ਪਾਠ ਦੇ ਭੋਗ ਪਾਏ ਗਏ , ਉਪਰੰਤ ਗੁਰੂ ਰਾਮਦਾਸ ਸੇਵਕ ਜੱਥੇ ਦੇ ਸਮੂਹ ਮੈਂਬਰਾਂ ਵਲੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦਾਂ ਦਾ ਗਾਇਨ ਕੀਤਾ ਗਿਆ । ਸਮਾਪਤੀ ਉਪਰੰਤ ਸ . ਅਮ੍ਰਿੰਤਪਾਲ ਸਿੰਘ ਜੀ ( ਸਟੇਜ ਸਕੱਤਰ ) ਨੇ ਕੀਰਤਨ ਦਰਬਾਰ ਦੀ ਸਫਲਤਾ ਅਤੇ ਸੰਗਤਾਂ ਦੀ ਆਓ ਭਗਤ ਲਈ ਸੁਚੱਜੇ ਯੋਗ ਪ੍ਰਬੰਧਾਂ ਵਾਸਤੇ ਜੱਥੇ ਦੇ ਮੈਂਬਰਾਂ ਦੇ ਸੁਝਾਅ ਲਏ ਅਤੇ ਸਾਰੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਨ ਲਈ ਮੈਂਬਰਾਂ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ । . . . . ਇਸ ਵਿੱਚ ਸ . ਗੁਰਚਰਨ ਸਿੰਘ ( ਸਰਪ੍ਰਸਤ ) , ਜੋਗਿੰਦਰ ਸਿੰਘ ( ਪੀ . ਜੇ . ਲੈਂਡ ਡਵੈੱਲਪੁਰ , ਸ.ਮੀਤ ਪ੍ਰਧਾਨ ) , ਗੁਰਮੁੱਖ ਸਿੰਘ ਜੀ ਚੱਕੀ ਵਾਲੇ ( ਮੀਤ ਪ੍ਰਧਾਨ ) , ਜਗਮੋਹਨ ਸਿੰਘ ਜੀ ( ਜਨਰਲ ਸਕੱਤਰ ) , ਗੁਰਦੀਪ ਸਿੰਘ ਬਾਵਾ ( ਖਜਾਨਚੀ ) , ਗਗਨਦੀਪ ਸਿੰਘ ਗੁੰਬਰ ‘ ਨੂਰ ’ , ਰਿਪੂਦਮਨ ਸਿੰਘ ਜੌਲੀ ( ਮੁੱਖ ਸਲਾਹਕਾਰ ) , ਪਰਮਿੰਦਰ ਸਿੰਘ ਜੌਲੀ , ਮਨਮੀਤ ਸਿੰਘ ਬੇਦੀ , ਜੇ.ਪੀ. ਐਸ . ਅਰੋੜਾ ਜੀ , ਮਹਿੰਦਰ ਸਿੰਘ ਬੇਦੀ , ਮਨਜੀਤ ਸਿੰਘ ਜੀ ਅਰੌੜਾ ਬੈਂਕ ਵਾਲੇ , ਵਜਿੰਦਰ ਸਿੰਘ ਜੀ ਬਿੰਦਰਾ , ਇੰਦਰਪਾਲ ਸਿੰਘ ਜੀ , ਸੁਖਵਿੰਦਰ ਪਾਲ ਸਿੰਘ ( ਡਾਈਮੰਡ ਭਾਈਜ਼ਾਦਾ ) , ਜਗਦੀਪ ਸਿੰਘ ਬੌਬੀ , ਰਛਪਾਲ ਸਿੰਘ ਪਾਲ , ਪਰਮਵੀਰ ਸਿੰਘ ( ਸਰਬ ਮਲਟੀਪਲੈਕਸ ) ਅਮਰਪ੍ਰੀਤ ਸਿੰਘ ਬੱਬੂ , ਸਤਵੰਤ ਸਿੰਘ ਜੀ ( ਲਵਲੀ ਸਟੂਡਿਓ ) ਅਤੇ ਹੋਰ ਸੇਵਾ ਕਰ ਰਹੀਆਂ ਸੁਸਾਇਟੀਆਂ ਗੁਰਮੁਖ ਸੇਵਕ ਦਲ ਦੇ ਮੁੱਖੀ ਸ . ਦਲਜੀਤ ਸਿੰਘ ਬੇਦੀ , ਰਾਮਗੜ੍ਹੀਆਂ ਸੇਵਕ ਦਲ ਦੇ ਮੁੱਖੀ ਸ . ਕੁਲਵਿੰਦਰ ਸਿੰਘ , ਜਲ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ , ਮਾਡਲ ਹਾਊਸ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਤੋਂ ਲਾਡੀ ਜੀ ਲੰਗਰ ਦੀ ਸੇਵਾ ਕਰਨ ਵਾਲੇ ਮੈਂਬਰ ਆਦਿ ਮੁੱਖ ਤੌਰ ਤੇ ਸ਼ਾਮਲ ਹੋਏ । . ਸ . ਜੌਲੀ ਜੀ ਨੇ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਕੀਰਤਨ ਦਰਬਾਰ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ , ਪੰਥ ਪ੍ਰਸਿੱਧ ਰਾਗੀ ਜੱਥੇ , ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ , ਭਾਈ ਲਖਵਿੰਦਰ ਸਿੰਘ ਜੀ ( ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) , ਭਾਈ ਸਰਬਜੀਤ ਸਿੰਘ ਜੀ ( ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) , ਭਾਈ ਰਵਿੰਦਰ ਸਿੰਘ ਜੀ ( ਦਿੱਲੀ ਵਾਲੇ ) ਅਤੇ ਸ੍ਰੀ ਗੁਰੂ ਰਾਮਦਾਸ ਸੇਵਕ ਜੱਥੇ ਦੇ ਸਮੂਹ ਮੈਂਬਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਭਾਈ ਕੁਲਵਿੰਦਰ ਸਿੰਘ ਜੀ ਮੁਖ ਅਰਦਾਸੀਏ ਸ੍ਰੀ ਦਰਬਾਰ ਸਾਹਿਬ ਵੀ ਹਾਜ਼ਰੀ ਲਗਵਾਉਣਗੇ । ਕੀਰਤਨ ਦਰਬਾਰ ਵਿੱਚ ਵਿਸ਼ੇਸ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਚਖੰਡ ਸ੍ਰੀ ਦਰਬਾਰ ਸਾਹਿਬ ਪੁੱਜਣਗੇ । ਕੀਰਤਨ ਦਰਬਾਰ ਲਈ ਵਿਸ਼ਾਲ ਪੰਡਾਲ ਦੀ ਸਜਾਵਟਾਂ ਆਦਿ ਮੈਡੀਕਲ ਕਾਲਜ ਦੀ ਖੁੱਲ੍ਹੀ ਗਰਾਉਂਡ ਵਿੱਚ ਕੀਤੀਆਂ ਜਾ ਰਹੀਆਂ ਹਨ । ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਅਤੇ ਚਾਹ ਪਕੌੜੇ ਵਰਤਾਏ ਜਾਣਗੇ । ਸੰਗਤਾਂ ਦੇ ਵਾਹਨ ਖੜੇ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ।
