ਸਾਂਝੇ ਅਧਿਆਪਕ ਮੋਰਚਾ ਪੰਜਾਬ ਵੱਲੋਂ ਅਧਿਆਪਕ ਵਿਕਟੇਮਾਈਜੇਸ਼ਨਾ ਤੇ ਹੋਰ ਮਸਲਿਆਂ ਤੇ ਸਿੱਖਿਆ ਮੰਤਰੀ ਨਾਲ ਮੀਟਿੰਗ।
ਐਸ ਏ ਐਸ ਨਗਰ , 15 ਜੂਨ (ਅਮ੍ਰਿਤਪਾਲ ਸਿੰਘ ਸਫਰੀ ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਅੱਜ ਸਿਵਲ ਸਕੱਤਰੇਤ ਵਿਖੇ ਹੋਈ । ਜਿਸ ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਅਧਿਆਪਕ ਮਸਲਿਆਂ ਤੇ ਵਿਸ਼ਤਾਰਪੂਰਵਕ ਗੱਲ – ਬਾਤ ਹੋਈ।ਜਿਸ ਵਿੱਚ ਹੇਠ ਲਿਖੇ ਮੁੱਦੇ ਵਿਚਾਰੇ ਗਏ : ਸਾਰੀਆਂਵਿਕਟੇਮਾਈਜੇਸ਼ਨਾਂਰੱਦ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਉਠਾਈ ਗਈ । ਜਿਸ ‘ ਤੇ ਸਿੱਖਿਆ ਮੰਤਰੀ ਵਲੋਂ ਬਹੁਤ ਜਲਦ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ । ਪ੍ਰਮੋਸ਼ਨ ਅਤੇ ਭਰਤੀ ਕੋਟਾ ਪਹਿਲਾਂ ਦੀ ਤਰ੍ਹਾਂ 75:25 ਕਰਨ ਉਪਰ ਸਹਿਮਤੀ ਬਣੀ । ਚਾਲੂ ਭਰਤੀਆਂ ਨੂੰ ਜਲਦ ਪੂਰਾ ਕਰਕੇ ਨਵੇਂ ਅਧਿਆਪਕਾਂ ਨੂੰ ਜਲਦ ਸਕੂਲਾਂ ਵਿੱਚ ਭੇਜਣ ਅਤੇ ਹਰ ਤਰ੍ਹਾਂ ਦੀਆਂ ਰਹਿੰਦੀਆਂ ਪ੍ਰਮੋਸ਼ਨਾਂ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ । ਮੋਰਚੇ ਵੱਲੋਂ ਦਿੱਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਬਦਲੀ ਨੀਤੀ ਵਿੱਚ ਸੋਧਾਂ ਕਰਨ ਤੋਂ ਬਾਅਦ ਪੋਰਟਲ ਦੁਬਾਰਾ ਖੋਲ੍ਹ ਕੇ ਅਧਿਆਪਕਾਂ ਲਈ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ । ਅਪਗਰੇਡ ਕੀਤੇ ਸਕੂਲਾਂ ਵਿੱਚ ਤੁਰੰਤ ਅਧਿਆਪਕ ਭੇਜਣ ਦੀ ਮੰਗ ਮੋਰਚੇ ਵਲੋਂ ਉਠਾਈ ਗਈ । ਮਿਡਲ ਸਕੂਲਾਂ ਵਿੱਚੋ 228 ਪੀ ਟੀ ਆਈਜ਼ ਨੂੰ ਸਕੂਲਾਂ ਵਿੱਚ ਵਾਪਸ ਭੇਜਣ ਅਤੇ 2000 ਪੀ ‘ ਆਈਜ਼ ਜਲਦ ਕਰਨ ਦੀ ਸਹਿਮਤੀ ਬਣੀ । ਵੱਖ ਵੱਖ ਪ੍ਰੋਜੈਕਟਾਂ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਲੋਂ ਜਲਦ ਵਾਪਸ ਸਕੂਲ ਭੇਜਣ ਬਾਰੇ ਦੱਸਿਆ ਗਿਆ । ਕੰਪਿਊਟਰ ਅਧਿਆਪਕਾਂ ਅਤੇ 180 ਈ ਟੀ ਟੀ ਅਧਿਆਪਕਾਂ ਦੀ ਫਾਇਲ ਐਫ ਡੀ ਨੂੰ ਭੇਜਣ ਦਾ ਭਰੋਸਾ ਦਿੱਤਾ ।ਮੀਟਿੰਗ ਵਿੱਚ ਜਸਵਿੰਦਰ ਸਿੰਘ ਔਲਖ , ਸੁਖਵਿੰਦਰ ਸਿੰਘ ਚਾਹਲ , ਸੁਰਿੰਦਰ ਕੁਮਾਰ ਪੁਆਰੀ , ਸੁਰਿੰਦਰ ਕੰਬੋਜ , ਬਲਜੀਤ ਸਿੰਘ ਸਲਾਣਾ , ਬਾਜ ਸਿੰਘ ਖਹਿਰਾ , ਹਰਵਿੰਦਰ ਸਿੰਘ ਖਹਿਰਾ , ਸੁਖਜਿੰਦਰ ਸਿੰਘ ਹਰੀਕਾ , ਸੁਲੱਖਨ ਬੇਰੀ , ਸ਼ਮਸ਼ੇਰ ਸਿੰਘ , ਸੁਮਿਤ ਕੁਮਾਰ , ਪਰਵੀਨ ਕੁਮਾਰ , ਨਵਪ੍ਰੀਤ ਬੱਲੀ , ਜਤਿੰਦਰ ਸਿੰਘ , ਤਰਨਜੀਤ ਸਿੰਘ , ਬਿਕਰਮਜੀਤ ਸਿੰਘ , ਤਿਰਲੋਚਨ ਸਿੰਘ ਬਲਾਚੌਰ ਆਦਿ ਹਾਜ਼ਰ ਸਨ ।
